ਆਦਰਸ਼ ਸਕੂਲ ਕਾਲੇਵਾਲ ਵਿਖੇ ਜੂਨੀਅਰ ਵਿੰਗ ਲਈ ਐੱਨ ਸੀ ਸੀ ਵਿਦਿਆਰਥੀਆਂ ਦੀ ਚੋਣ

ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਵਿਖੇ 2019-20 ਸ਼ੈਸਨ ਲਈ 25 ਨਵੇਂ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਇਹ ਚੋਣ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਸੁਖਪਾਲ ਕੌਰ ਅਤੇ 3 ਪੀ ਬੀ ਕਾਏ ਐੱਨ ਸੀ ਸੀ ਰੋਪੜ ਦੇ ਮੁੱਖ ਕਮਾਂਡਿੰਗ ਅਫ਼ਸਰ ਸ੍ਰੀ ਮਨੂੰ ਸੋਲੰਕੀ ਜੀ ਦੀ ਨਿਗਰਾਨੀ ਹੇਠ ਸ. ਪ੍ਰਿਤਪਾਲ ਸਿੰਘ,ਸਕੂਲ ਐੱਨ ਸੀ ਸੀ ਇੰਨਚਾਰਜ, ਸੂਬੇਦਾਰ ਸ. ਜਗਜੀਤ ਸਿੰਘ ਅਤੇ ਹਵਲਦਾਰ ਸ੍ਰੀ ਰਾਮਲਾਲ ਪ੍ਰਜਾਪਤੀ ਨੇ ਕੀਤੀ। ਸ਼ੈਸਨ 2019-20 ਲਈ 25 ਨਵੇਂ ਵਿਦਿਆਰਥੀਆਂ ਦੀ ਚੋਣ ਕੀਤੀ। ਇਸ ਮੌਕੇ ਮੌਜੂਦ ਅਫਸਰ ਸਾਹਿਬਾਨ ਨੇ ਐੱਨ ਸੀ ਸੀ ਦੇ ਮਹੱਤਵ ਨੂੰ ਦੱਸਦੇ ਹੋਏ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਭਾਰਤੀ ਸੈਨਾ ਵਿੱਚ ਭਰਤੀ ਹੋਣ ਲਈ ਵੀ ਪ੍ਰੇਰਿਤ ਕੀਤਾ।