ਆਪ ਦੇ ਬਾਗ਼ੀ ਵਿਧਾਇਕ ਕੰਵਰ ਸੰਧੂ ਨੂੰ ਆਪਣੇ ਹੀ ਪਿੰਡ ਦੇਖਣ ਨੂੰ ਮਿਲਿਆ ਵਿਰੋਧ।

ਚੰਡੀਗੜ੍ਹ  ਅੱਜ ਸਵੇਰੇ ਕਾਂਸਲ ਪਿੰਡ ਵਿਖੇ ਸਥਿਤੀ ਉਸ ਵਕਤ ਸਥਿਤੀ ਤਣਾਅ-ਪੁਰਣ ਹੋ ਗਈ ਜਦੋਂ ਪਿੰਡ ਵਾਸੀਆਂ ਨੇ ਹਲਕਾ ਖਰੜ ਦੇ ਆਪ ਵਿਧਾਇਕ ਕੰਵਰ ਸੰਧੂ ਨੂੰ ਆਪਣੇ ਹੀ ਪਿੰਡ ਕਾਂਸਲ ਵਿਖੇ ਪਿੰਡ ਵਾਸੀਆਂ ਨੇ ਵੋਟ ਪਾਉਣ ਤੋ ਰੋਕ ਦਿੱਤਾ ਪਿੰਡ ਵਾਸੀਆਂ ਵਿਧਾਇਕ ਤੇ ਦੋਸ਼ ਲਗਾਇਆ ਕਿ ਐਮ ਐਲ ਏ ਦੀਆ ਵੋਟਾਂ ਸਮੇ ਕੰਵਰ ਸੰਧੂ ਨੇ ਹਲਕੇ ਦੇ ਲੋਕਾਂ ਨਾਲ ਜੋ ਵਾਇਦੇ ਕੀਤੇ ਸਨ ਉਹ ਪੂਰੇ ਤਾ ਕੀ ਕਰਨੇ ਸੀ ਹਨ ਤਿਨ ਸਾਲਾਂ ਵਿਚ ਕਦੇ ਵੀ ਹਲਕੇ ਦੇ ਅੰਦਰ ਦਿਖਾਈ ਤੱਕ ਨਹੀਂ ਦਿਤੇ. ਜਿਸਦੇ ਕਾਰਨ ਅੱਜ ਪਿੰਡ ਵਾਸੀਆਂ ਨੇ ਵਿਧਾਇਕ ਨੂੰ ਵੋਟ ਤੱਕ ਨਹੀਂ ਪਾਉਣ ਦਿਤੀ ਓਹਨਾ ਕਿਹਾ ਕਿ ਅੱਗੇ ਤੋ ਵੀ ਉਹ ਕੰਵਰ ਸੰਧੂ ਦਾ ਪੁਰਣ ਬਾਈਕਾਟ ਕਰਨਗੇ ।