ਅਕਾਲੀ ਦਲ ਨੂੰ ਝਟਕਾ ਦੋ ਪਰਿਵਾਰ ਕਾਂਗਰਸ ‘ਚ ਹੋਏ ਸ਼ਾਮਲ

ਕੁਰਾਲੀ 22ਅਪਰੈਲ(ਹਰਜਿੰਦਰ ਭੰਗੂ) : ਹਲਕਾ ਚਮਕੌਰ ਸਾਹਿਬ ਦੇ ਪਿੰਡ ਰੋਡਮਾਜਰਾ ਵਿਖੇ ਦੋ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਛੱਡਕੇ ਕਾਂਗਰਸ ਦਾ ਪੱਲਾ ਫੜ ਲਿਆ ਜਿਨ੍ਹਾਂ ਦਾ ਸਵਾਗਤ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿਰੋਪਾਓ ਪਾ ਕੇ ਕੀਤਾ। ਪਰਮਜੀਤ ਸਿੰਘ ਮਾਹਲ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਦੇ ਹੋਏ ਲੋਕ ਹੁਣ ਅਕਾਲੀ ਦਲ ਨੂੰ ਛੱਡਕੇ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਲੋਕਾਂ ਨੇ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਭਾਰਤ ਦੇ ਲੋਕ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ ਕਿਉਂਕਿ ਪਿਛਲੇ ਪੰਜ ਸਾਲਾਂ ਦੌਰਾਨ ਨਰਿੰਦਰ ਮੋਦੀ ਦੀ ਸਰਕਾਰ ਨੇ ਸਵਾਏ ਲਾਰਿਆਂ ਤੋਂ ਭਾਰਤ ਨੂੰ ਕੁਝ ਨਹੀਂ ਦਿੱਤਾ। ਇਸ ਲਈ ਲੋਕੀਂ ਬਦਲਾਅ ਚਾਹੁੰਦੇ ਹਨ ਇਸ ਮੌਕੇ ਹਲਕਾ ਚਮਕੌਰ ਸਾਹਿਬ ਦੇ ਕੋਆਰਡੀਨੇਟਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਫਤਿਹ ਜੰਗ ਸਿੰਘ ਸੋਲਖੀਆਂ (ਬਲਾਕ ਪ੍ਰਧਾਨ) ਨੇ ਪਾਰਟੀ ਅੰਦਰ ਸ਼ਾਮਲ ਹੋਏ ਨਵੇਂ ਪਰਿਵਾਰਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਪਾਰਟੀ ਅੰਦਰ ਉਨ੍ਹਾਂ ਨੂੰ ਬਣਦਾ ਪੂਰਾ ਮਾਣ ਸਤਿਕਾਰ ਮਿਲੇਗਾ। ਪਾਰਟੀ ਨੇ ਬਿਨਾਂ ਪੱਖਪਾਤ ਤੋਂ ਹਮੇਸ਼ਾ ਹੀ ਵਰਕਰਾਂ ਨੂੰ ਮਾਣ ਬਖਸ਼ਿਆ ਹੈ। ਇਸ ਮੌਕੇ ਅਮਰਜੀਤ ਸਿੰਘ ਅਤੇ ਜਗਮੋਹਨ ਸਿੰਘ ਦੇ ਪਰਿਵਾਰਾਂ ਨੇ ਵੀ ਵਿਸ਼ਵਾਸ ਦਵਾਉਂਦੇ ਹੋਏ ਕਿਹਾ ਕਿ ਉਹ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ। ਇਸ ਮੌਕੇ ਤਰਨਪ੍ਰੀਤ ਸਿੰਘ ਮਾਹਲ, ਬਲਦੇਵ ਸਿੰਘ ਚੱਕਲ, ਬਲਕਾਰ ਸਿੰਘ ਚੁਪਕੀ, ਮਾਸਟਰ ਗੋਗੀ, ਜਸਵਿੰਦਰ ਸਿੰਘ ਪੰਮਾ ਰੋਡ ਮਾਜਰਾ, ਅਮਰਜੀਤ ਸਿੰਘ ਰੋਡਮਾਜਰਾ, ਬਿੰਦਰ ਸਿੰਘ ਮੀਆਂਪੁਰ, ਜਸਵਿੰਦਰ ਸਿੰਘ ਮਿੱਠੂ ਰੋਡਮਾਜਰਾ, ਹਰਭਜਨ ਸਿੰਘ, ਹਰਭਾਗ ਸਿੰਘ, ਲੰਬਰਦਾਰ ਗੁਰਨਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਵਰਕਰ ਹਾਜ਼ਰ ਸਨ।

 

Leave a Reply

Your email address will not be published.