ਐਜੂਸਟਾਰ ਸਕੂਲ ਵਿਖੇ ਲੁਡੋ ਖੇਡ ਮੁਕਾਬਲਾ ਕਰਵਾਇਆ

ਜਗਦੀਸ਼ ਸਿੰਘ ਕੁਰਾਲੀ : ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਵਿਖੇ ਤੀਸਰੀ ਜਮਾਤ ਦੇ ਲੜਕੇ ਅਤੇ ਲੜਕੀਆ ਦੇ ਇੰਟਰ ਹਾਊਸ ਲੁਡੋ ਖੇਡ ਮੁਕਾਬਲੇ ਕਰਵਾਏ ਗਏ।ਜਿਸ ਦੋਰਾਨ ਲੜਕਿਆਂ ਦੇ ਅਗਨੀ ਹਾਊਸ ਨੇ ਪਹਿਲਾ ਅਤੇ ਵਾਯੂ ਹਾਊਸ ਨੇ ਦੂਸਰਾ ਸਥਾਨ ਹਾਸਿਲ ਕੀਤਾ। ਲੜਕੀਆਂ ਵਿੱਚੋ ਅਗਨੀ ਨੇ ਪਹਿਲਾ ਅਤੇ ਪ੍ਰਿਥਵੀ ਨੇ ਦੂਸਰਾ ਸਥਾਨ ਹਾਸਿਲ ਕੀਤਾ। ਸਾਰੇ ਖਿਡਾਰੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮੁਕਾਬਲਿਆਂ ਵਿਚ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਮੈਡਮ ਸਤਪਾਲ ਕੌਰ ਸਕੂਲ ਦੇ ਡੀ, ਪੀ ਗੁਲਜ਼ਾਰ ਅਤੇ ਮੈਡਮ ਅਮ੍ਰਿਤਪਾਲ ਕੌਰ ਦੀ ਸਲਾਗਾ ਕੀਤੀ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਸਕੂਲ ਦੇ ਸਾਰੇ ਅਧਿਆਪਕ ਮੌਜੂਦ ਸਨ

Leave a Reply

Your email address will not be published.