ਚੰਡੀਗੜ੍ਹ ਗਤਕਾ ਐਸੋ ਰਜਿ: ਵੱਲੋ ਤੀਸਰੀ ਚੰਡੀਗੜ੍ਹ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ

ਜਗਦੀਸ ਸਿੰਘ ਕੁਰਾਲੀ : ਚੰਡੀਗੜ੍ਹ ਗਤਕਾ ਐਸੋ ਵੱਲੋ ਗਤਕਾ ਫੇਡ. ਆਫ ਇੰਡੀਆ ਦੇ ਸਹਿਜੋਗ ਨਾਲ ਤੀਸਰੀ ਚੰਡੀਗੜ੍ਹ ਰਾਜ ਗਤਕਾ ਚੈਂਪੀਅਨਸ਼ਿਪ 2019 ਸੈਕਟਰ 49 ਚੰਡੀਗੜ੍ਹ ਵਿਖੇ ਕਰਵਾਈ ਗਈ। ਇਸ ਸੰਬੰਦੀ ਚੰਡੀਗੜ੍ਹ ਗਤਕਾ ਐਸੋ ਦੇ ਪ੍ਰਧਾਨ ਰਾਜਦੀਪ ਸਿੰਘ ਬਾਲੀ ਨੇ ਦੱਸਿਆ ਕੀ ਇਹ ਮੁਕਾਬਲੇ ਜੋ ਕੀ ਮਿਤੀ 20 ਅਤੇ 21 ਨੂੰ ਓਪਨ ਗ੍ਰਾਉੰਡ ਸੈਕਟਰ 49 ਵਿਖੇ ਕਰਵਾਏ ਜਾ ਰਹੇ ਹਨ ਇਨ੍ਹਾਂ ਮੁਕਾਬਲਿਆਂ ਵਿਚ ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ ਹਨ ਜਿਵੇਂ ਅੰਡਰ 14 ਅੰਡਰ17 ਅੰਡਰ 19 ਅੰਡਰ 21 ਅਤੇ ਅੰਡਰ25 ਉਮਰ ਦੇ ਲੜਕੇ ਅਤੇ ਲੜਕੀਆਂ ਨੇ ਸ਼ਾਸਤਰ ਵਿਦਿਆ ਵਿਅਕਤੀਗਤ ਪ੍ਰਦਰਸ਼ਨ ਫਰੀ ਸੋਟੀ, ਵਿਅਕਤੀਗਤ ਸੋਟੀ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ।ਇੰਦਰਜੀਤ ਸਿੰਘ ਅਤੇ ਰੁਪਿੰਦਰ ਕੌਰ ਨੂੰ ਪਲੇਅਰ ਆਫ ਦਾ ਈਯਰ ਐਵਾਰਡ ਦਿੱਤਾ ਗਿਆ।ਸਟੇਜ ਸੈਕਟਰੀ ਦਾ ਅਹਿਮ ਰੋਲ ਸਿਮਰਨਜੀਤ ਸਿੰਘ ਨੇ ਬਾਖੂਬੀ ਨਿਬਾਇਆਂ। ਮੁਕਾਬਲਿਆਂ ਵਿਚ ਚੰਡੀਗੜ੍ਹ ਗਤਕਾ ਐਸੋ: ਦੇ ਸੁਜਵਾਂਨ ਕੋਚ ਮਨਿੰਦਰ ਸਿੰਘ, ਰਣਵੀਰ ਸਿੰਘ, ਦੇਵਿੰਦਰ ਸਿੰਘ ਅਤੇ ਸ਼ੇਡੀ ਸਿੰਘ ਨੇ ਜੱਜਮੈਂਟ ਦੀ ਸੇਵਾ ਨਿਬਾਈ। ਇਸ ਪ੍ਰੋਗਰਾਮ ਦੋਰਾਨ ਵੱਖ ਵੱਖ ਸਮਾਜਿਕ ਧਾਰਮਿਕ ਅਤੇ ਸਿਆਸੀ ਸਖਸੀਅਤਾਂ ਦੁਆਰਾ ਹਾਜਰੀ ਲਗਵਾਈ ਗਈ। ਜਗਸੀਰ ਸਿੰਘ, ਹਰਜਿੰਦਰ ਸਿੰਘ ਬਾਵਾ, ਦੀਪ ਸੈਣੀ, ਸੁਖਜਿੰਦਰ ਸਿੰਘ ਯੋਗੀ, ਕੁਲਵੰਤ ਸਿੰਘ, ਦਲੇਰ ਸਿੰਘ ਖਾਲਸਾ ਟ੍ਰੈਫਿਕ ਕੰਟਰੋਲ ਪੁਲਿਸ ਚੰਡੀਗੜ੍ਹ, ਸੁਰਿੰਦਰ ਸਿੰਘ, ਪਰਵਿੰਦਰ ਕੌਰ ਕੁਰਾਲੀ, ਜਗਦੀਸ਼ ਸਿੰਘ ਖਾਲਸਾ ਕੋਆਰਡੀਨੇਟਰ ਪੰਜਾਬ ਗਤਕਾ ਆਸ: , ਕਰਨੈਲ ਸਿੰਘ ਪਿੰਜੌਰ ਗਤਕਾ ਐੱਸ:, ਆਦਿ ਹਾਜ਼ਿਰ ਸਨ।

Leave a Reply

Your email address will not be published.