ਨਗਰ ਕੌਂਸਲ ਦੇ ਮੈਂਬਰ ਕਮਲ ਕਿਸ਼ੋਰ ਕਾਲਾ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਨ ਦੇ ਮੁਦੇ ਨੂੰ ਲੈ ਕੇ ਕਾਂਗਰਸ ਹੋਈ ਦੋ ਫਾੜ

ਨਗਰ ਕੌਂਸਲ ਦੇ ਮੈਂਬਰ ਕਮਲ ਕਿਸ਼ੋਰ ਕਾਲਾ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਨ ਦੇ ਮੁਦੇ ਨੂੰ ਲੈ ਕੇ ਕਾਂਗਰਸ ਹੋਈ ਦੋ ਫਾੜ

ਖਰੜ/ਗੁਰਸੇਵਕ :ਖਰੜ ਨਗਰ ਕੌਂਸਲ ਦੇ ਸੀਨੀਅਰ ਮੈਂਬਰ ਸ੍ਰੀ ਕਮਲ ਕਿਸ਼ੋਰ ਸ਼ਰਮਾ ਜੋ ਜਿਲ੍ਹਾ ਮੁਹਾਲੀ ਦੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਸਨ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸਮੂਲੀਅਤ ਤਾਂ ਕਰ ਲਈ ਪਰ ਇਸ ਮੁਦੇ ਨੂੰ ਲੈ ਕੇ ਸ਼ਹਿਰ ਅੰਦਰ ਕਾਂਗਰਸ ਪਾਰਟੀ 2 ਫਾੜ ਹੋਈ ਨਜਰ ਆ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਆਪਸੀ ਰਜਿੰਸ ਦੇ ਵਧਣ ਦੇ ਆਸਾਰ ਬਣ ਗਏ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਵੱਲੋਂ ਖਰੜ ਨਗਰ ਕੌਂਸਲ ਦੇ ਮੈਂਬਰਾਨ ਸ੍ਰੀ ਕਮਲ ਕਿਸ਼ੋਰ ਸ਼ਰਮਾ, ਸ੍ਰੀ ਮਤੀ ਜਸਵੀਰ ਕੌਰ, ਸ੍ਰੀ ਰਜਿੰਦਰ ਪਾਲ ਸਿੰਘ, ਸੁਮਨ ਸ਼ਰਮਾ, ਸੋਹਣ ਸਿੰਘ, ਰਾਧੇ ਸੋਨੀ, ਸੁਨੀਲ ਕੁਮਾਰ, ਸੁਰਮੁਖ ਸਿੰਘ, ਮੇਜਰ ਸਿੰਘ, ਕਰਨੈਲ ਸਿੰਘ ਅਤੇ ਦਵਿੰਦਰ ਸਿੰਘ ਵੱਲੋਂ ਕਾਂਗਰਸ ਦਾ ਹੱਥ ਫੜਣ ਉਪਰੰਤ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਿਨਟ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਅਤੇ ਖਰੜ ਦੇ ਸਾਬਕਾ ਵਿਧਾਇਕ ਸ੍ਰੀ ਜਗਮੋਹਨ ਸਿੰਘ ਕੰਗ ਵੀ ਮੌਜੂਦ ਸਨ । ਜਾਣਕਾਰੀ ਅਨੁਸਾਰ ਜਦੋਂ ਸ੍ਰੀ ਕਮਲ ਕਿਸ਼ੋਰ ਸ਼ਰਮਾ ਜੋ ਜਗਮੋਹਨ ਸਿੰਘ ਕੰਗ ਦੇ ਕਟੜ ਵਿਰੋਧੀ ਹਨ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਗੱਲ ਹੋਈ ਤਾਂ ਉਨ੍ਹਾਂ ਵੱਲੋਂ ਕਾਂਗਰਸ ਭਵਨ ਹੀ ਇਸ ਦਾ ਜਬਰਦਸਤ ਵਿਰੋਧ ਕੀਤਾ ਗਿਆ ਸੀ । ਇਸ ਸੰਬੰਧ ਦੇ ਵਿੱਚ ਜਗਮੋਹਨ ਸਿੰਘ ਕੰਗ ਦੇ ਕਟੜ ਸਮਰਥਕ ਬਲਾਕ ਕਾਂਗਰਸ ਖਰੜ ਦੇ ਪ੍ਰਧਾਨ ਗੁਰਿੰਦਰ ਜੀਤ ਸਿੰਘ ਗਿੱਲ ਅਤੇ ਖਰੜ ਸ਼ਹਿਰੀ ਦੇ ਪ੍ਰਧਾਨ ਸ੍ਰੀ ਯਸਪਾਲ ਬਾਂਸਲ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਇਸ ਦੀ ਵਿਰੋਧਤਾ ਕੀਤੀ ਗਈ ਸੀ ਅਤੇ ਕਿਹਾ ਸੀ ਕਿ ਉਹ ਇਸ ਗੱਲ ਨੂੰ ਕਿਸੇ ਕੀਮਤ ਤੇ ਵੀ ਬਰਦਾਸਤ ਨਹੀਂ ਕਰਦੇ। ਉਨ੍ਹਾਂ ਵੱਲੋਂ ਕੈਬਿਨਟ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਜੋ ਕਮਲ ਕਿਸ਼ੋਰ ਕਾਲਾ ਦੇ ਘਰ ਆਏ ਸਨ ਅਤੇ ਜਿਨ੍ਹਾਂ ਉਸ ਦੀ ਕਾਂਗਰਸ ਪਾਰਟੀ ਵਿੱਚ ਵਾਪਸੀ ਨੂੰ ਲੈ ਕੇ ਅਹਿਮ ਰੋਲ ਅਦਾ ਕੀਤਾ ਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੀ ਕਿ ਉਹ ਸੀਨੀਅਰ ਲੀਡਰਸ਼ਿਪ ਨੂੰ ਅਪੀਲ ਕਰਦੇ ਹਾਂ ਕਿ ਇੱਕ ਦੂਜੇ ਦੇ ਹਲਕੇ ਵਿੱਚ ਦਖਲ ਨਾਂ ਦੇਣ ਬਲਕਿ ਕਾਂਗਰਸ ਪਾਰਟੀ ਨੂੰ ਆਪਣੇ-ਆਪਣੇ ਇਲਾਕੇ ਵਿੱਚ ਮਜ਼ਬੂਤ ਕਰਨ।

ਅੱਜ ਇਸ ਮੁਦੇ ਨੂੰ ਲੈ ਕੇ ਜਗਮੋਹਨ ਸਿੰਘ ਕੰਗ ਦੇ ਕਟੜ ਵਿਰੋਧੀ ਕਾਂਗਰਸੀ ਧੜੇ ਵੱਲੋਂ ਇੱਥੇ ਇੱਕ ਮੀਟਿੰਗ ਕਰਕੇ ਕਮਲ ਕਿਸ਼ੋਰ ਕਾਲਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਕਸਾਲੀ ਕਾਂਗਰਸੀ ਪਰਮਿੰਦਰ ਸੋਨਾ, ਹਰਨੇੇਕ ਸਿੰਘ ਲੋਗੀਆ, ਪੰਡਿਤ ਓਮਪ੍ਰਕਾਸ਼, ਤੇਜਾ ਸਿੰਘ ਜੰਡੂ, ਰਤੀਸ਼ ਬੁਗਾ, ਮਹਿੰਦਰ ਸਿੰਘ ਐਸ.ਡੀ.ਓ ਅਤੇ ਜਿਲ੍ਹਾ ਮੁਹਾਲੀ ਮਹਿਲਾ ਕਾਂਗਰਸ ਦੀ ਪ੍ਰਧਾਨ ਸਵਰਨਜੀਤ ਕੌਰ ਵੀ ਮੌਜੂਦ ਸੀ। ਇਸ ਮੌਕੇ ਤੇ ਮਨੀਸ਼ ਤਿਵਾੜੀ ਵੱਲੋਂ ਅਜੈਬ ਸਿੰਘ ਚੰਡੀਗੜ੍ਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ।

ਵੱਖ-ਵੱਖ ਬੁਲਾਰਿਆਂ ਨੇ ਸ੍ਰੀ ਕਾਲਾ ਵੱਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਜਾਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਕਾਂਗਰਸ ਪਾਰਟੀ ਵਧੇਰੇ ਮਜ਼ਬੂਤ ਹੋਵੇਗੀ । ਅਜੇ ਹੀ ਮੀਟਿੰਗ ਸ਼ੁਰੂ ਹੀ ਹੋਣੀ ਸੀ ਕਿ ਇਸ ਤੋਂ ਪਹਿਲਾ ਖਰੜ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਯਸ਼ਪਾਲ ਬਾਂਸਲ ਵੱਲੋਂ ਸ਼ੋਸ਼ਲ ਮੀਡਿਆ ਉਤੇ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਮਲ ਕਿਸ਼ੋਰ ਕਾਲਾ ਵੱਲੋਂ ਅੱਜ ਜੋ ਮੀਟਿੰਗ ਬੁਲਾਈ ਗਈ ਹੈ ਉਸ ਦਾ ਕਾਂਗਰਸ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਾਂਗਰਸੀ ਵਰਕਰ ਇਸ ਮੀਟਿੰਗ ਵਿੱਚ ਨਹੀਂ ਜਾ ਰਿਹਾ। ਉਨ੍ਹਾਂ ਸਮੂਹ ਸ਼ਹਿਰ ਨਿਵਾਸ਼ੀਆਂ ਨੂੰ ਇਹੋ ਜਿਹਾ ਭੰਬਲਭੂਸੇ ਵਿੱਚ ਪਾਉਣ ਵਾਲੀ ਖਬਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ।

ਇਸੇ ਦੌਰਾਨ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਦਾਅਵੇ ਕਿ 11 ਐਮ.ਸੀ ਕਾਂਗਰਸ ਪਾਰਟੀ ਵਿੱਚ ਦਾਖਿਲ ਹੋ ਗਏ ਦਾ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਰਾਣਾ ਨੇ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਵਧੇਰੇਕਰ ਮੈਂਬਰ ਪਹਿਲਾ ਹੀ ਕਾਂਗਰਸ ਪਾਰਟੀ ਦੇ ਨਾਲ ਹਨ ਤਾਂ ਫਿਰ ਇਹ ਡਰਾਮਾ ਕਰਨ ਦੀ ਕੀ ਜ਼ਰੂਰਤ ਸੀ।

ਅਕਾਲੀ ਦਲ ਦੇ ਹਲਕਾ ਇੰਚਾਰਜ਼ ਰਣਜੀਤ ਸਿੰਘ ਗਿੱਲ ਨੇ ਵੀ ਕਾਂਗਰਸ ਪਾਰਟੀ ਦੇ ਇਸ ਡਰਾਮੇ ਉਤੇ ਬਹੁਤ ਹੈਰਾਨੀ ਪ੍ਰਗਟ ਕੀਤੀ ਹੈ।

ਇਸੇ ਦੌਰਾਨ ਬਲਾਕ ਕਾਂਗਰਸ ਖਰੜ ਦੇ ਉਪ-ਪ੍ਰਧਾਨ ਡਾ. ਰਘੁਬੀਰ ਸਿੰਘ ਬੰਗੜ ਨੇ ਕਿਹਾ ਕਿ ਅੱਜ ਕਲ ਸ਼ੋਸ਼ਲ ਮੀਡਿਆ ਉਤੇ ਕੁਝ ਵਿਅਕਤੀਆਂ ਵੱਲੋਂ ਸ. ਜਗਮੋਹਨ ਸਿੰਘ ਕੰਗ ਵੱਲੋਂ ਪਾਰਟੀ ਤੋਂ ਅਸਤੀਫ਼ਾ ਦੇਣ ਦੀ ਗੱਲ ਫੈਲਾਈ ਜਾ ਰਹੀ ਹੈ । ਉਨ੍ਹਾਂ ਇਸ ਗੱਲ ਦਾ ਖੰਡਨ ਕੀਤਾ ਕਿ ਸ. ਜਗਮੋਹਨ ਸਿੰਘ ਪੰਜਾਬ ਦੇ ਵਜੀਰ ਰਹਿ ਚੁੱਕੇ ਹਨ ਅਤੇ ਕਾਫੀ ਲੰਮੇ ਸਮੇ ਤੋਂ ਹਲਕੇ ਦੀ ਸੇਵਾ ਕਰ ਰਹੇ ਹਨ ਅਤੇ ਉਹ ਸਮੂਹ ਛੋਟੇ-ਵੱਡੇ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਚੱਲਦੇ ਹਨ। ਉਨ੍ਹਾਂ ਕਿਹਾ ਕਿ ਸ. ਜਗਮੋਹਨ ਸਿੰਘ ਕੰਗ ਹੀ ਖਰੜ ਹਲਕੇ ਦੇ ਮੁੱਖ ਸੇਵਾਦਾਰ ਹਨ।

Leave a Reply

Your email address will not be published.