ਪਾਰਟੀ ਬਾਜੀ ਤੋਂ ਉੱਤੇ ਉਠਕੇ ਚੰਗੇ ਉਮੀਦਵਾਰ ਨੂੰ ਵੋਟ ਕਰੋ- ਗੁੰਦੀਪ ਵਰਮਾ


ਕੁਰਾਲੀ 22 ਅਪਰੈਲ (ਹਰਜਿੰਦਰ ਭੰਗੂ) : ਲਾਇਨ ਯੂਥ ਦਲ ਸ਼੍ਰੀ ਚਮਕੌਰ ਸਾਹਿਬ ਹਲਕੇ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਨੇ ਪਿੰਡ ਚਤਾਮਾਲਾ ਵਿੱਚ ਨੌਜਵਾਨਾਂ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਲਾਇਨ ਯੂਥ ਦਲ ਦੇ ਪ੍ਰਦੇਸ਼ ਪ੍ਰਧਾਨ ਗੁੰਦੀਪ ਵਰਮਾ ਵਿਸ਼ੇਸ਼ ਤੋਰ ਤੇ ਪੁੱਜੇ। ਇਨ੍ਹਾਂ ਦੇ ਇਲਾਵਾ ਪੰਜਾਬ , ਹਿਮਾਚਲ , ਹਰਿਆਣਾ , ਚੰਡੀਗੜ ਤੋਂ ਪਹੁੰਚੇ ਨੌਜਵਾਨਾਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸੰਕਲਪ ਸੋਸਇਟੀ ਨਹਿਰੂ ਜਵਾਨ ਕੇਂਦਰ ਨੇ ਨਸ਼ੇ ਦੇ ਖਿਲਾਫ ਡਰਾਮਾ ਪੇਸ਼ ਕਰਕੇ ਨਸ਼ੇ ਤੋਂ ਹੋਣ ਵਾਲੇ ਨੁਕਸਾਨ ਬਾਰੇ ਲੋਕਾਂ ਨੂੰ ਜਾਗ੍ਰਿਤ ਕੀਤਾ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਤਰਿੰਦਰ ਤਾਰਾ ਨੇ ਬਾਖੂਬੀ ਨਿਭਾਈ।ਆਪਣੇ ਸੰਬੋਧਨ ਵਿੱਚ ਲਾਇਨ ਯੂਥ ਦਲ ਦੇ ਪ੍ਰਧਾਨ ਗੁੰਦੀਪ ਵਰਮਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜਰ ਸਾਡਾ ਦਲ ਨੌਜਵਾਨ ਵੋਟਰਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਉਸ ਉਮੀਦਵਾਰ ਨੂੰ ਵੋਟ ਪਾਈ ਜਾਵੇ ਜਿਹੜਾ ਲੋਕਾਂ ਵਿਚ ਘੁਲਦਾ ਮਿਲਦਾ ਹੈ ਅਤੇ ਉਸਨੇ ਆਪਣੇ ਖੇਤਰ ਵਿੱਚ ਵਿਕਾਸ ਕਰਵਾਇਆ ਹੋਵੇ। ਉਨ੍ਹਾਂ ਕਿਹਾ ਕਿ ਜਿੱਤਣ ਤੋਂ ਬਾਅਦ ਆਮ ਤੌਰ ਤੇ ਇਹ ਆਗੂ ਅੱਖ ਵਿਚ ਪਾਉਣ ਨਹੀਂ ਲੱਭਦੇ ਅਜਿਹੇ ਲੀਡਰਾਂ ਤੋਂ ਗੁਰੇਜ ਕਰਨ ਦੀ ਵੀ ਗੁੰਦੀਪ ਵਰਮਾ ਨੇ ਅਪੀਲ ਕਰਦੇ ਹੋਏ ਕਿਹਾ ਕਿ ਆਪਣੀ ਸੂਝਬੂਝ ਨਾਲ ਹਰ ਪੱਖ ਵੇਖਕੇ ਹੀ ਵੋਟ ਪਾਉਣੀ ਚਾਹੀਦੀ ਹੈ ।ਇਨ੍ਹਾਂ ਲੀਡਰਾਂ ਦੀਆਂ ਮੋਮੋਠਗਣੀਆਂ ਵਿਚ ਫੱਸ ਕੇ ਕਿਤੇ ਆਉਣ ਵਾਲੇ ਪੰਜ ਸਾਲ ਵੀ ਖਰਾਬ ਨਾ ਕਰ ਬੈਠੀਏ। ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਨੇ ਕਿਹਾ ਕਿ ਜੋ ਵੀ ਪਾਰਟੀ ਦਾ ਨੇਤਾ ਸ਼ਰਾਬ ਜਾਂ ਪੈਸੇ ਵੰਡਣ ਆਵੇ ਉਸ ਨੇਤਾ ਨੂੰ ਪਿੰਡ, ਸ਼ਹਿਰ ਅਤੇ ਆਪਣੇ ਮਹੱਲੇ ਵਿੱਚ ਵੜਣ ਨਾ ਦਿੱਤਾ ਜਾਵੇ। ਇਸ ਮੌਕੇ ਮਨਜੋਤ ਸਿੰਘ,ਹਰਜੀਤ ਸਿੰਘ,ਵਰਿੰਦਰ ਸ਼ਿਮਲਾ,ਕੁਲਜੀਤ ਸਿੰਘਇੰਦਰਜੀਤ ਸਿੰਘ,ਗੁਰਪ੍ਰੀਤ ਸਿੰਘ,ਹਰਮਨ ਮੋਰਿੰਡਾ,ਰਮਨ,ਸਿਮਰਨ , ਤਰਨਦੀਪ ਸਿੰਘ,ਵਿਕਰਮ ਸਿੰਘ ਸਮੇਤ ਹਜ਼ਾਰਾਂ ਦੀ ਤਾਦਾਦ ਵਿਚ ਨੌਜਵਾਨ ਹਾਜਰ ਸਨ।

Leave a Reply

Your email address will not be published.