ਸੂਝਵਾਨ ਉਮੀਦਵਾਰਾਂ ਤੇ ਤਿਵਾੜੀ ਦੀ ਜਿੱਤ ਲਈ ਐਨ ਆਰ ਆਈ ਡੱਟਕੇ ਕਰਨਗੇ ਹਮਾਇਤ – ਮਾਵੀ

ਕੁਰਾਲੀ, 22 ਅਪ੍ਰੈਲ (ਹਰਜਿੰਦਰ ਭੰਗੂ) : ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਵਿਕਾਸ ਲਈ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੀ ਜਿੱਤ ਲਈ ਵਿਦੇਸ਼ੀ ਪੰਜਾਬੀ ਵੀ ਡੱਟਕੇ ਹਮਾਇਤ ਕਰਨਗੇ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾਂ ਆਸਟਰੇਲੀਆਂ ਦੇ ਵੱਸਦੇ ਪਿੰਡ ਬਜੀਦਪੁਰ ਦੇ ਸਾਬਕਾ ਸਰਪੰਚ ਹਰਕੀਰਤ ਸਿੰਘ ਮਾਵੀ ਨੇ ਭੇਜੇ ਆਪਣੇ ਪ੍ਰੈਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਇਥੋਂ ਦੇ ਪਹਿਲੇ ਅਕਾਲੀ ਪਾਰਲੀਮੈਂਟ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਘਾੜ ਖੇਤਰ ‘ਚ ਜ਼ਮੀਨੀ ਸਿੰਚਾਈ ਲਈ ਟਿਊਬੈਲ ਲਗਾਉਣ, ਦਸਮੇਸ਼ ਕੈਨਾਲ ਕੱਢਣ ਅਤੇ ਫ਼ਸਲਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਪਹਾੜੀ ਦੇ ਨਾਲ ਨਾਲ ਤਾਰ ਲਗਾਉਣ ਦਾ ਵਾਅਦਾ ਕਰਦਿਆਂ ਵੋਟਾਂ ਦੀ ਮੰਗ ਕੀਤੀ ਸੀ, ਪਰ ਜਿਥੇ ਉਨ•ਾਂ ਕੇਂਦਰ ਚ ਭਾਈਵਾਲ ਸਰਕਾਰ ਹੋਣ ਦੇ ਬਾਵਜੂਦ ਇਨ•ਾਂ ਚ ਇੱਕ ਮੰਗ ਵੀ ਪੂਰੀ ਨਹੀਂ ਕੀਤੀ ਉਥੇ ਸ੍ਰੀ ਆਨੰਦਪੁਰ ਸਾਹਿਬ ਦੇ ਧਾਰਮਿਕ ਖੇਤਰ ਦੇ ਵਿਕਾਸ ਵੱਲ ਤਾ ਉਕਾ ਹੀ ਧਿਆਨ ਨਹੀਂ ਦਿੱਤਾ। ਇਨ•ਾਂ ਕਿਹਾ ਕਿ ਭਾਜਪਾ ਦੇ ਫਿਰਕੂ ਰਾਜ ਅਤੇ ਆਪਣੇ ਪਰਿਵਾਰਾਂ ਤੱਕ ਸੀਮਤ ਆਗੂਆਂ ਤੋਂ ਪੰਜਾਬ ਦੇ ਵਿਕਾਸ ਤੇ ਖਾਸਕਰ ਨੌਜਵਾਨਾਂ ਦੀ ਸਹਾਇਤਾ ਦੀ ਆਸ ਮੁੱਕ ਜਾਣ ਕਾਰਨ ਪੰਜਾਬ ਦੀ ਖੁਸ਼ਹਾਲੀ ਤੇ ਧਾਰਮਿਕ ਕੇਂਦਰ ਦੇ ਹਲਕਾ ਆਨੰਦਪੁਰ ਸਾਹਿਬ ਦੇ ਵਿਕਾਸ ਅਤੇ ਵਿਦੇਸ਼ੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਕੇ ਬਹੁ ਗਿਣਤੀ ਐਨ ਆਰ ਆਈ ਤਿਵਾੜੀ ਤੇ ਪੰਜਾਬ ਦੇ ਹੋਰ ਸੂਝਵਾਨ ਉਮੀਦਵਾਰਾਂ ਦੀ ਜਿੱਤ ਅਤੇ ਕੇਂਦਰ ਵਿੱਚ ਕਾਂਗਰਸ ਸਰਕਾਰ ਲਿਆਉਣ ਲਈ ਆਪਣਾ ਪੂਰਾ ਜੋਰ ਲਗਾਉਣਗੇ।

Leave a Reply

Your email address will not be published.