ਸ੍ਰੀ ਲੰਕਾ ਖ਼ਬਰ :ਮ੍ਰਿਤਕਾਂ ਦੀ ਗਿਣਤੀ ਵਧੀ-8 ਭਾਰਤੀਆਂ ਸਮੇਤ 290 ਮੌਤਾਂ

ਕੋਲੰਬੋ, 22 ਅਪ੍ਰੈਲ (ਏਜੰਸੀ)-ਈਸਟਰ ਮੌਕੇ ਸ੍ਰੀਲੰਕਾ ਦੇ ਗਿਰਜਾਘਰਾਂ ਅਤੇ ਲਗਜ਼ਰੀ ਹੋਟਲਾਂ ‘ਚ ਹੋਏ 8 ਵਿਨਾਸ਼ਕਾਰੀ ਲੜੀਵਾਰ ਬੰਬ ਧਮਾਕਿਆਂ ਨੂੰ 7 ਆਤਮਘਾਤੀ ਹਮਲਾਵਰਾਂ ਨੇ ਅੰਜਾਮ ਦਿੱਤਾ। ਇਨ੍ਹਾਂ ਧਮਾਕਿਆਂ ‘ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 8 ਭਾਰਤੀਆਂ ਸਮੇਤ 290 ਹੋ ਗਈ ਹੈ ਅਤੇ 500 ਲੋਕ ਜ਼ਖ਼ਮੀ ਹੋਏ। ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਦੀ ਅਗਵਾਈ ‘ਚ ਸੁਰੱਖਿਆ ਪ੍ਰੀਸ਼ਦ ਦੀ ਹੋਈ ਮਹੱਤਵਪੂਰਨ ਮੀਟਿੰਗ ਦੇ ਬਾਅਦ ਅੱਜ ਅੱਧੀ ਰਾਤ ਤੋਂ ਦੇਸ਼ ‘ਚ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਗਿਆ। ਇਹ ਧਮਾਕੇ 3 ਗਿਰਜਾਘਰਾਂ ਅ

 

 

ਤੇ 3 ਪੰਜ ਸਿਤਾਰਾ ਹੋਟਲਾਂ ‘ਚ ਹੋਏ। ਅਜੇ ਤੱਕ ਕਿਸੇ ਵੀ ਗਰੁੱਪ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ। ਸਰਕਾਰੀ ਵਿਸ਼ਲੇਸ਼ਕ ਵਿਭਾਗ ਦੇ ਹਵਾਲੇ ਨਾਲ ਸੰਡੇ ਟਾਈਮਜ਼ ਨੇ ਕਿਹਾ ਕਿ 3 ਗਿਰਜਾਘਰਾਂ ਅਤੇ 3 ਹੋਟਲਾਂ ‘ਚ ਹੋਏ ਧਮਾਕੇ ਆਤਮਘਾਤੀ ਹਮਲੇ ਸਨ। ਕੁਝ ਘੰਟਿਆਂ ਬਾਅਦ ਕੋਲੰਬੋ ‘ਚ ਸੱਤਵਾਂ ਧਮਾਕਾ ਹੋਇਆ। ਅੱਠਵਾਂ ਧਮਾਕਾ ਉਦੋਂ ਹੋਇਆ ਜਦੋਂ ਪੁਲਿਸ ਤਲਾਸ਼ੀ ਲੈਣ ਲਈ ਕੋਲੰਬੋ ਦੀ ਉੱਤਰੀ ਉਪ ਨਗਰੀ ਓਰੂਗੋਦਾਵੱਟਾ ‘ਚ ਇਕ ਘਰ ‘ਚ ਦਾਖ਼ਲ ਹੋਏੀ ਤਾਂ ਇਕ ਘਾਤਮਘਾਤੀ ਹਮਲਾਵਰ ਨੇ

 

ਆਪਣੇ ਆਪ ਨੂੰ ਉਡਾ ਲਿਆ। ਪੁਲਿਸ ਬੁਲਾਰੇ ਰੂਵਨ ਗੁਨਾਸੇਖਰਾ ਨੇ ਕਿਹਾ ਕਿ ਛੇ ਭਾਰਤੀਆਂ ਸਮੇਤ 290 ਲੋਕਾਂ ਦੀ ਮੌਤ ਹੋ ਗਈ ਅਤੇ 500 ਹੋਰ ਜ਼ਖ਼ਮੀ ਹੋਏ ਹਨ। ਗੁਨਾ

 

 

ਸੇਖਰਾ ਨੇ ਕਿਹਾ 24 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਨ੍ਹਾਂ ‘ਚੋਂ 9 ਨੂੰ 6 ਮਈ ਤੱਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਸ਼ੱਕੀਆਂ ਨੂੰ ਅਪਰਾਧਿਕ ਜਾਂਚ ਵਿਭਾਗ ਕੋਲ ਭੇਜਿਆ ਗਿਆ ਹੈ। ਸਰਕਾਰ ਨੇ ਕਿਹਾ ਕਿ ਹਮਲਿਆਂ ‘ਚ ਸ਼ਾਮਿਲ ਸ਼ੱਕੀਆਂ ਬਾਰੇ ਖੁਲਾਸਾ ਨਹੀਂ ਕਰੇਗੀ। ਰਾਸ਼ਟਰਪਤੀ ਦੀ ਮੀਡੀਆ ਇਕਾਈ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਐਮਰਜੈਂਸੀ ਦੀ ਸਥਿਤੀ ਅੱਤਵਾਦ ਨੂੰ ਨਿਸ਼ਾਨਾ ਬਣਾਵੇਗੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਸੀਮਤ ਨਹੀਂ ਕਰੇਗੀ। ਇਹ ਪੁਲਿਸ ਅਤੇ 3 ਸੈਨਾਵਾਂ ਨੂੰ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਇਜਾਜ਼ਤ ਦੇਣ ਲਈ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਖੁਫ਼ੀਆ ਰਿਪੋਰਟ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਗਿਆ। ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ। ਸੁਪਰੀਮ ਕੋਰਟ ਦੇ ਜੱਜ ਵਿਜਿਤ ਮਲਾਲਗੋੜਾ, ਸਾਬਕਾ ਆਈ. ਜੀ. ਪੀ. ਐਨ. ਕੇ. ਆਈਅੰਗਾਕੂਨ ਅਤੇ ਸਾਬਕਾ ਕਾਨੂੰਨ ਵਿਵਸਥਾ ਮੰਤਰਾਲੇ ਦੇ ਸਕੱਤਰ ਪਦਮਾਸਿਰੀ ਜੇਅਮਾਨੇ ਕਮੇਟੀ ਦੇ ਮੈਂਬਰ ਬਣਾਏ ਗਏ ਹਨ। ਕਮੇਟੀ ਨੂੰ ਦੋ ਹਫ਼ਤਿਆਂ ‘ਚ ਰਾਸ਼ਟਰਪਤੀ ਨੂੰ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਵੈਨ, ਜਿਸ ਵਿਚ 3 ਹੋਟਲਾਂ ‘ਚ ਧਮਾਕੇ ਕਰਨ ਲਈ ਵਿਸਫੋਟਕ ਸਮਗਰੀ ਲਿਜਾਈ ਗਈ ਸੀ, ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਖਣੀ ਕੋਲੰਬੋ ਦੀ ਉਪਨਗਰੀ ਪਨਾਦੂਰਾ ‘ਚ ਉਸ ਘਰ ਦਾ ਪਤਾ ਲਗਾਇਆ ਗਿਆ ਹੈ ਜਿਥੇ ਹਮਲਾਵਰ 3 ਮਹੀਨੇ ਰਹੇ ਸਨ। ਸ੍ਰੀਲੰਕਾ ਦੀ ਹਵਾਈ ਸੈਨਾ ਨੇ ਕੱਲ੍ਹ ਦੇਰ ਰਾਤ ਕੋਲੰਬੋ ਹਵਾਈ ਅੱਡੇ ਦੇ ਬਾਹਰ ਰੱਖੇ ਬੰਬ ਦਾ ਪਤਾ ਲਾਇਆ ਅਤੇ ਉਸ ਨੂੰ ਨਕਾਰਾ ਕਰ ਦਿੱਤਾ। ਪੁਲਿਸ ਸੂਤਰਾਂ ਅਨੁਸਾਰ ਦੇਸੀ ਪਾਈਪ ਬੰਬ ਮੁੱਖ ਟਰਮੀਨਲ ਵੱਲ ਜਾਣ ਵਾਲੀ ਸੜਕ ‘ਤੇ ਰੱਖਿਆ ਗਿਆ ਸੀ। ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਇਕ ਹੋਰ ਭਾਰਤੀ ਵਿਅਕਤੀ ਐਚ ਸ਼ਿਵਾਕੁਮਾਰ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ। ਇਸ ਨਾਲ ਧਮਾਕਿਆਂ ‘ਚ ਮਾਰੇ ਜਾਣ ਵਾਲੇ ਭਾਰਤੀ ਵਿਅਕਤੀਆਂ ਦੀ ਗਿਣਤੀ 8 ਹੋ ਗਈ। ਇਸ ਤੋਂ ਪਹਿਲਾਂ ਦਿਨ ਵੇਲੇ ਭਾਰਤੀ ਹਾਈ ਕਮਿਸ਼ਨ ਨੇ ਚਾਰ ਭਾਰਤੀਆਂ ਵੇਮੁਰਈ ਤੁਲਸੀਰਾਮ, ਐਸ. ਆਰ. ਨਾਗਰਾਜ, ਕੇ. ਜੀ. ਹਨੂਮੰਥਾਰਯਾਪਾ ਅਤੇ ਐਮ. ਰੰਗੱਪਾ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਐਤਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਕਸ਼ਮੀ, ਨਾਰਾਇਣ ਚੰਦਰਸ਼ੇਖਰ ਅਤੇ ਰਮੇਸ਼ ਦੇ ਮਾਰੇ ਜਾਣ ਬਾਰੇ ਦੱਸਿਆ ਸੀ। ਐਤਵਾਰ ਨੂੰ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਿਹਾ ਸੀ ਕਿ ਮਰਨ ਵਾਲਿਆਂ ‘ਚ ਇਕ ਕੇਰਲ ਦੇ ਪੀ. ਐਸ. ਰਸੀਨਾ (58) ਸ਼ਾਮਿਲ ਹਨ। ਪਰ ਹਾਲਾਂਕਿ ਸ੍ਰੀਲੰਕਾ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਸੋਮਵਾਰ ਨੂੰ ਸ੍ਰੀਨਗਰ ਨੇ ਕਰਫ਼ਿਊ ਚੁੱਕ ਦਿੱਤਾ ਸੀ ਪਰ ਕੁਝ ਘੰਟਿਆਂ ਬਾਅਦ ਮੁੜ ਰਾਤ ਨੂੰ ਕਰਫ਼ਿਊ ਲਾਉਣ ਦਾ ਐਲਾਨ ਕੀਤਾ ਗਿਆ।
ਸਾਰੇ ਆਤਮਘਾਤੀ ਹਮਲਾਵਰ ਸ੍ਰੀਲੰਕਾ ਦੇ ਨਾਗਰਿਕ-ਮੰਤਰੀ
ਸ੍ਰੀਲੰਕਾ ਦੇ ਇਕ ਮੰਤਰੀ ਨੇ ਕਿਹਾ ਕਿ ਸਥਾਨਕ ਇਕਾਈ ਨੈਸ਼ਨਲ ਤੌਹੀਦ ਜਮਾਤ ‘ਤੇ ਹਮਲਿਆਂ ਦੀ ਸਾਜਿਸ਼ ਰਚਣ ਦਾ ਸ਼ੱਕ

 

ਹੈ। ਸਿਹਤ ਮੰਤਰੀ ਅਤੇ ਸਰਕਾਰੀ ਬੁਲਾਰੇ ਰੰਜੀਤਾ ਸੇਨਾਰਤਨੇ ਨੇ ਕਿਹਾ ਕਿ ਸਾਰੇ ਆਤਮਘਾਤੀ ਹਮਲਾਵਰ ਸ੍ਰੀਲੰਕਾ ਦੇ ਨਾਗਰਿਕ ਸਨ। ਪੱਤਰਕਾਰ ਸੰਮੇਲਨ ਦੌਰਾਨ ਮੰਤਰੀ ਨੇ ਕਿਹਾ ਕਿ 11 ਅਪ੍ਰੈਲ ਤੋਂ ਪਹਿਲਾਂ ਰਾਸ਼ਟਰੀ ਖ਼ੁਫ਼ੀਆ ਵਿਭਾਗ ਦੇ ਮੁਖੀ ਨੇ ਆਈ. ਜੀ. ਪੀ. ਨੂੰ ਸੰਭਾਵਿਤ ਹਮਲਿਆਂ ਬਾਰੇ ਚਿਤਾਵਨੀ ਦਿੱਤੀ ਸੀ। ਸੁਰੱਖਿਆ ਦੀ ਵੱਡੀ ਖਾਮੀ ਲਈ ਉਨ੍ਹਾਂ ਨੇ ਪੁਲਿਸ ਮੁਖੀ ਪੁਜੀਤ ਜਯਾਸੁੰਦਰਾ ਤੋਂ ਅਸਤੀਫ਼ਾ ਮੰਗਿਆ ਹੈ। ਸਰਕਾਰੀ ਮੰਤਰੀ ਅਤੇ ਪ੍ਰਮੁੱਖ ਮੁਸਲਿਮ ਪਾਰਟੀ ਸ੍ਰੀਲੰਕਾ ਮੁਸਲਿਮ ਕਾਂਗਰਸ ਦੇ ਆਗੂ ਰੌਫ਼ ਹਕੀਮ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਪਹਿਲਾਂ ਸੂਚਨਾ ਮਿਲਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਇੰਟਰਪੋਲ ਵਲੋਂ ਸਹਿਯੋਗ ਦੀ ਪੇਸ਼ਕਸ਼
ਇੰਟਰਪੋਲ ਨੇ ਸੋਮਵਾਰ ਨੂੰ ਕਿਹਾ ਕਿ ਉਹ ਸ੍ਰੀਲੰਕਾ ‘ਚ ਹੋਏ ਧਮਾਕਿਆਂ ਦੀ ਜਾਂਚ ਲਈ ਇਸ ਦੇਸ਼ ਦੀ ਸਰਕਾਰ ਨਾਲ ਪੂਰਾ ਸਹਿਯੋਗ ਕਰਨ ਲਈ ਤਿਆਰ ਹੈ। ਇੰਟਰਪੋਲ ਦੇ ਜਨਰਲ ਸਕੱਤਰ ਜੁਰਗੇਨ ਸਟੋਕ ਨੇ ਟਵਿੱਟਰ ‘ਤੇ ਜਾਰੀ ਸੰਦੇਸ਼ ‘ਚ ਕਿਹਾ ਕਿ ਇੰਟਰਪੋਲ ਇਸ ਭਿਆਨਕ ਹਮਲੇ ਦੀ ਸਖ਼ਤ ਨਿੰਦਾ ਕਰਦਾ ਹੈ।
ਸ੍ਰੀਲੰਕਾ ਹਮਲੇ ਦੇ ਬਾਅਦ ਦੱਖਣੀ ਸੂਬਿਆਂ ‘ਚ ਸੁਰੱਖਿਆ ਵਧਾਈ
ਨਵੀਂ ਦਿੱਲੀ, (ਏਜੰਸੀ)-ਸ੍ਰੀਲੰਕਾ ‘ਚ ਹੋਏ ਅੱਤਵਾਦੀ ਹਮਲਿਆਂ ਦੇ ਬਾਅਦ ਦੇਸ਼ ਦੇ ਦੱਖਣੀ ਰਾਜਾਂ ‘ਚ, ਖ਼ਾਸ ਤੌਰ ‘ਤੇ ਗਿਰਜਾਘਰਾਂ ਅਤੇ ਹੋਰਨਾਂ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ ‘ਤੇ ਦਿੱਲੀ, ਮੁੰਬਈ, ਚੇਨਈ ਅਤੇ ਬੈਂਗਲੁਰੂ ਅਤੇ ਗੋਆ, ਜਿਹੜਾ ਵੱਡਾ ਸੈਰ-ਸਪਾਟਾ ਸਥਾਨ ਹੈ, ਵਰਗੇ ਵੱਡੇ ਸ਼ਹਿਰਾਂ ਦੇ ਸੰਵੇਦਨਸ਼ੀਲ ਸਥਾਨਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ। ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਤਾਮਿਲਨਾਡੂ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ‘ਚ ਗਿਰਜਾਘਰਾਂ ਅਤੇ ਵੱਡੇ ਧਾਰਮਿਕ ਸਥਾਨਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ ਅਧਿਕਾਰੀਆਂ ਨੇ ਇਨ੍ਹਾਂ ਰਿਪੋਰਟਾਂ ਬਾਰੇ ਚੁੱਪ ਧਾਰੀ ਹੋਈ ਹੈ ਕਿ ਭਾਰਤੀ ਖ਼ੁਫ਼ੀਆ ਏਜੰਸੀ ਨੇ ਸ੍ਰੀਲੰਕਾਈ ਅਧਿਕਾਰੀਆਂ ਨੂੰ ਸੰਭਾਵਿਤ ਅੱਤਵਾਦੀ ਹਮਲੇ ਬਾਰੇ ਅਗਾਊਂ ਸੂਚਨਾ ਦਿੱਤੀ ਸੀ।
ਟਰੰਪ ਵਲੋਂ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨਾਲ ਸ਼ੋਕ ਜ਼ਾਹਰ
ਵਾਸ਼ਿੰਗਟਨ, (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਲੀਫ਼ੋਨ ਰਾਹੀਂ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨਾਲ ਗੱਲਬਾਤ ਕੀਤੀ ਅਤੇ ਬੀਤੇ ਕੱਲ੍ਹ ਬੰਬ ਧਮਾਕਿਆਂ ‘ਚ ਮਾਰੇ ਗਏ 290 ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਵਾਅਦਾ ਕੀਤਾ। ਟਰੰਪ ਅਤੇ ਵਿਕਰਮਸਿੰਘੇ ਨੇ ਸ੍ਰੀਲੰਕਾ ‘ਚ ਈਸਟਰ ਮੌਕੇ ਦੇਸ਼ ਦੇ ਕਈ ਚਰਚਾਂ ਅਤੇ ਲਗਜ਼ਰੀ ਹੋਟਲਾਂ ‘ਚ ਹੋਏ ਵਿਨਾਸ਼ਕਾਰੀ ਬੰਬ ਧਮਾਕਿਆਂ ‘ਚ ਜ਼ਖ਼ਮੀ ਹੋਏ 500 ਲੋਕਾਂ ਲਈ ਵੀ ਸ਼ੋਕ ਸੰਦੇਸ਼ ਜ਼ਾਹਰ ਕੀਤਾ ਅਤੇ ਸੰਸਾਰ ਭਰ ‘ਚ ਅੱਤਵਾਦ ਦੇ ਮੁੱਦੇ ‘ਤੇ ਲੜਾਈ ਲੜਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਇਹ ਅੱਤਵਾਦੀ ਹਮਲੇ ਉਸ ਤਰ੍ਹਾਂ ਹੀ ਸਨ ਜਿਵੇਂ 11 ਸਤੰਬਰ, 2001 ‘ਚ ਅਮਰੀਕਾ ਵਿਖੇ ਹੋਏ ਸਨ।
ਗਿਰਜਾਘਰ ਕੋਲ ਇਕ ਹੋਰ ਧਮਾਕਾ
ਕੋਲੰਬੋ-ਕੋਲੰਬੋ ‘ਚ ਸੋਮਵਾਰ ਨੂੰ ਇਕ ਗਿਰਜਾਘਰ ਦੇ ਕੋਲ ਇਕ ਹੋਰ ਬੰਬ ਧਮਾਕਾ ਹੋਣ ਦੀ ਖ਼ਬਰ ਹੈ। ਇਸ ਖ਼ਬਰ ਨੇ ਇਲਾਕੇ ‘ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਧਮਾਕੇ ‘ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਗਾਰਜੀਅਨ ਪੱਤਰਕਾਰ ਮਾਈਕਲ ਸਾਫ਼ੀ ਵਲੋਂ ਸ਼ੇਅਰ ਕੀਤਾ ਗਿਆ ਸੇਂਟ ਐਂਥਨੀ ਗਿਰਜਾਘਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਦਿਖਾਇਆ ਗਿਆ ਹੈ ਕਿ ਲੋਕ ਡਰ ਕਾਰਨ ਇੱਧਰ-ਉੱਧਰ ਭੱਜ ਰਹੇ ਹਨ। ਬੀ. ਬੀ. ਸੀ. ਅਨੁਸਾਰ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਸੁਰੱਖਿਆ ਕਰਮੀ ਇਕ ਵਾਹਨ ‘ਚੋਂ ਮਿਲੇ ਵਿਸਫੋਟਕਾਂ ਨੂੰ ਨਕਾਰਾ ਕਰਨ ‘ਚ ਲੱਗੇ ਹੋਏ ਸਨ।
ਬੱਸ ਅੱਡੇ ਤੋਂ 87 ਹੋਰ ਬੰਬ ਡੇਟੋਨੇਟਰ ਬਰਾਮਦ
ਕੋਲੰਬੋ-ਐਤਵਾਰ ਨੂੰ ਸ੍ਰੀਲੰਕਾ ‘ਚ ਹੋਏ 8 ਤਬਾਹਕੁੰਨ ਧਮਾਕਿਆਂ ਦੇ ਬਾਅਦ ਸੋਮਵਾਰ ਨੂੰ ਕੋਲੰਬੋ ਦੇ ਬੱਸ ਅੱਡੇ ਤੋਂ 87 ਬੰਬ ਡੇਟੋਨੇਟਰ ਮਿਲੇ। ਇਹ ਬੰਬ ਪੇਟਾ ਖੇਤਰ ‘ਚ ਸੈਂਟਰਲ ਕੋਲੰਬੋ ਬੱਸ ਅੱਡੇ ਤੋਂ ਬਰਾਮਦ ਕੀਤੇ ਗਏ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਮਲਾਵਰਾਂ ਦੇ ਇਰਾਦੇ ਕਿੰਨੇ ਖਤਰਨਾਕ ਸਨ। ਪੁਲਿਸ ਨੇ ਪਹਿਲਾਂ ਧਰਤੀ ‘ਤੇ 12 ਬੰਬ ਬਰਾਮਦ ਕੀਤੇ। ਇਸ ਤੋਂ ਬਾਅਦ ਕੀਤੀ ਗਈ ਜਾਂਚ ਦੇ ਬਾਅਦ 75 ਹੋਰ ਬੰਬ ਬਰਾਮਦ ਕੀਤੇ ਗਏ।
ਆਤਮਘਾਤੀ ਦੀ ਪਤਨੀ ਅਤੇ ਭੈਣ ਧਮਾਕੇ ‘ਚ ਹਲਾਕ
ਕੋਲੰਬੋ-ਇਥੇ ਸ਼ੰਗਰੀ ਲਾ ਹੋਟਲ ‘ਚ ਧਮਾਕਾ ਕਰਨ ਵਾਲੇ ਇਕ ਆਤਮਘਾਤੀ ਹਮਲਾਵਰ ਦੀ ਪਤਨੀ ਅਤੇ ਭੈਣ ਇਕ ਵੱਖਰੇ ਆਤਮਘਾਤੀ ਹਮਲੇ ‘ਚ ਮਾਰੀਆਂ ਗਈਆਂ। ਇਹ ਧਮਾਕਾ ਉਸ ਸਮੇਂ ਹੋਇਆ ਸੀ ਜਦੋਂ ਕੋਲੰਬੋ ਦੀ ਉਪ ਨਗਰੀ ‘ਚ ਇਕ ਘਰ ‘ਚ ਛਾਪਾ ਮਾਰਨ ਗਈ ਪੁਲਿਸ ਨੂੰ ਦੇਖ ਕੇ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਪੁਲਿਸ ਨੇ ਕੋਲੰਬੋ ਦੇ ਚੀਫ਼ ਮੈਜਿਸਟ੍ਰੇਟ ਦੀ ਅਦਾਲਤ ਨੂੰ ਦੱਸਿਆ ਕਿ ਸ਼ੰਗਰੀ ਲਾ ਹੋਟਲ ‘ਚ ਹਮਲਾ ਕਰਨ ਵਾਲੇ ਆਤਮਘਾਤੀ ਹਮਲਾਵਰ ਦੀ ਪਛਾਣ ਇਕ ਫੈਕਟਰੀ ਦੇ ਮਾਲਕ ਇਨਸਾਨ ਸੀਲਾਵਨ ਦੇ ਤੌਰ ‘ਤੇ ਦੱਸੀ ਹੈ। ਦੇਮਾਟਾਗੋੜਾ ਵਿਖੇ ਕੋਲੰਬੋ ਦੀ ਉੱਤਰੀ ਉਪ ਨਗਰੀ ਓਜੂਗੋਦਾਵੱਟਾ ਵਿਖੇ ਜਦੋਂ ਪੁਲਿਸ ਇਕ ਘਰ ਦੀ ਤਲਾਸ਼ੀ ਲੈਣ ਪੁੱਜੀ ਤਾਂ ਉਥੇ ਕਿ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ, ਜਿਸ ਨਾਲ ਘਰ ਦੀ ਛੱਤ ਉਨ੍ਹਾਂ ‘ਤੇ ਡਿੱਗ ਪਈ, ਜਿਸ ਵਿਚ 3 ਪੁਲਿਸ ਕਰਮੀ ਮਾਰੇ ਗਏ। ਇਸ ਮੌਕੇ ਸ਼ੰਗਰੀ ਲਾ ਹੋਟਲ ‘ਚ ਹਮਲਾ ਕਰਨ ਵਾਲੇ ਹਮਲਾਵਰ ਦੀ ਪਤਨੀ ਅਤੇ ਭੈਣ ਵੀ ਮਾਰੀਆਂ ਗਈਆਂ। ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ 24 ਲੋਕਾਂ ‘ਚ ਸੀਲਾਵਨ ਦੀ ਫੈਕਟਰੀ ਦੇ 9 ਕਰਮਚਾਰੀ ਵੀ ਸ਼ਾਮਿਲ ਹਨ। ਅਦਾਲਤ ਨੇ ਇਨ੍ਹਾਂ ਨੂੰ 6 ਮਈ ਤੱਕ ਹਿਰਾਸਤ ‘ਚ ਭੇਜ ਦਿੱਤਾ।

Leave a Reply

Your email address will not be published.