ਆਈ.ਐਸ. ਨੇ ਲਈ ਸ੍ਰੀਲੰਕਾ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ

0

ਮਿ੍ਤਕਾਂ ਦੀ ਗਿਣਤੀ 10 ਭਾਰਤੀਆਂ ਸਮੇਤ 321 ਹੋਈ
ਕੋਲੰਬੋ,  (ਏਜੰਸੀ)-ਸ੍ਰੀਲੰਕਾ ‘ਚ ਈਸਟਰ ਵਾਲੇ ਦਿਨ ਹੋਏ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈ. ਐਸ. ਆਈ. ਐਸ.) ਨੇ ਲਈ ਹੈ | ਅੱਜ ਧਮਾਕਿਆਂ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ 13 ਮਿੰਟ ਦਾ ਮੌਨ ਰੱਖ ਕੇ ਰਾਸ਼ਟਰੀ ਸੋਗ ਮਨਾਇਆ ਗਿਆ | ਮਰਨ ਵਾਲਿਆਂ ਦੀ ਗਿਣਤੀ 321 ਹੋ ਗਈ ਹੈ ਜਿਨ੍ਹਾਂ ‘ਚ 10 ਭਾਰਤੀ ਸ਼ਾਮਿਲ ਹਨ | ਮੰਗਲਵਾਰ ਨੂੰ ਸ੍ਰੀਲੰਕਾ ਦੀ ਫ਼ੌਜ ਨੂੰ ਯੁੱਧ ਵਾਲੀਆਂ ਤਾਕਤਾਂ ਦਿੰਦਿਆਂ ਐਮਰਜੈਂਸੀ ਲਾਗੂ ਹੋ ਗਈ | ਇਸ ਦੇ ਨਾਲ ਹੀ ਪੁਲਿਸ ਨੇ ਹੁਣ ਤੱਕ ਈਸਟਰ ‘ਤੇ ਹੋਏ ਧਮਾਕਿਆਂ ‘ਚ ਸ਼ਾਮਿਲ ਆਤਮਘਾਤੀ ਹਮਲਾਵਰਾਂ ਵਲੋਂ ਵਰਤੀ ਵੈਨ ਦੇ ਡਰਾਈਵਰ ਸਮੇਤ 40 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾਇਆ ਗਿਆ ਅਤੇ ਸਥਾਨਿਕ ਸਮੇਂ ਅਨੁਸਾਰ 8:30 ਵਜੇ ਲੋਕਾਂ ਨੇ ਸਿਰ ਝੁਕਾ ਕੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ 3 ਮਿੰਟ ਦਾ ਮੌਨ ਰੱਖਿਆ | ਗ੍ਰਹਿ ਮੰਤਰਾਲੇ ਦੇ ਸਕੱਤਰ ਕਮਲ ਪਦਮਾਸਿਰੀ ਨੇ ਕਿਹਾ ਕਿ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਦੇ ਦਿਨ ਨੂੰ ਰਾਸ਼ਟਰੀ ਸੋਗ ਦਾ ਦਿਨ ਐਲਾਨਿਆ ਗਿਆ ਅਤੇ ਪੀੜਤਾਂ ਦੇ ਸਨਮਾਨ ‘ਚ ਲੋਕਾਂ ਨੂੰ ਸਫ਼ੇਦ ਝੰਡੇ ਲਹਿਰਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਰਾਸ਼ਟਰ ਪੱਧਰ ‘ਤੇ 3 ਮਿੰਟ ਦਾ ਮੌਨ ਰੱਖਿਆ ਗਿਆ ਅਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ | ਪੁਲਿਸ ਬੁਲਾਰੇ ਰੂਵਨ ਗੁਨਾਸੇਖਰਾ ਨੇ ਕਿਹਾ ਕਿ ਲੜੀਵਾਰ ਬੰਬ ਧਮਾਕਿਆਂ ‘ਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 321 ਹੋ ਗਈ | ਭਾਰਤੀ ਹਾਈ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਧਮਾਕਿਆਂ ‘ਚ ਮਰਨ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ 10 ਹੋ ਗਈ ਹੈ | ਕਮਿਸ਼ਨ ਨੇ ਟਵੀਟ ਕੀਤਾ ਕਿ ਇਹ ਦੱਸਦਿਆਂ ਦੁੱਖ ਹੋ ਰਿਹਾ ਹੈ ਕਿ ਦੋ ਹੋਰ ਭਾਰਤੀ ਏ. ਮਾਰੇਗੌੜਾ ਅਤੇ ਐਚ. ਪੁੱਟਾਰਾਜੂ ਦੀ ਮੌਤ ਹੋ ਗਈ |
ਦੋ ਭਰਾਵਾਂ ਨੇ ਹੋਟਲਾਂ ‘ਚ ਆਤਮਘਾਤੀ ਹਮਲੇ ਨੂੰ ਦਿੱਤਾ ਅੰਜ਼ਾਮ 
ਪੁਲਿਸ ਸੂਤਰਾਂ ਨੇ ਅੱਜ ਕਿਹਾ ਕਿ ਈਸਟਰ ਮੌਕੇ ਜਿਨ੍ਹਾਂ 3 ਹੋਟਲਾਂ ‘ਚ ਧਮਾਕੇ ਹੋਏ ਉਨ੍ਹਾਂ ‘ਚੋਂ ਦੋ ਆਤਮਘਾਤੀ ਧਮਾਕਿਆਂ ਨੂੰ ਦੋ ਭਰਾਵਾਂ ਨੇ ਅੰਜ਼ਾਮ ਦਿੱਤਾ ਸੀ | ਦੋਵੇਂ ਭਰਾ, ਜੋ ਕੋਲੰਬੋ ਦੇ ਇਕ ਧਨਵਾਨ ਮਸਾਲਾ ਵਪਾਰੀ ਦੇ ਬੇਟੇ ਸਨ, ਨੇ ਸ਼ੰਗਰੀ ਲਾ ਤੇ ਸਿਨਾਮੋਨ ਗ੍ਰੈਂਡ ਹੋਟਲਾਂ ‘ਚ ਉਸ ਸਮੇਂ ਖੁਦ ਨੂੰ ਉਡਾ ਲਿਆ ਜਦੋਂ ਮਹਿਮਾਨ ਖਾਣਾ ਲੈਣ ਲਈ ਕਤਾਰਾਂ ‘ਚ ਲੱਗੇ ਹੋਏ ਸਨ | ਸੂਤਰਾਂ ਨੇ ਕਿਹਾ ਕਿ ਇਕ ਚੌਥੇ ਹੋਟਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਪਰ ਹਮਲਾ ਨਾਕਾਮ ਹੋ ਗਿਆ | ਜਾਂਚ ਅਧਿਕਾਰੀ ਨੇ ਕਿਹਾ ਕਿ ਦੋਵੇਂ ਭਰਾ, ਜਿਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ, ਦੀ ਉਮਰ 26 ਤੋਂ 30 ਦੇ ਵਿਚਕਾਰ ਸੀ ਅਤੇ ਉਹ ਪਰਿਵਾਰਕ ਸੈੱਲ ਚਲਾਉਂਦੇ ਸਨ | ਪਰ ਇਹ ਸਾਫ਼ ਨਹੀਂ ਹੋ ਸਕਿਆ ਕਿ ਦੂਜੇ ਹਮਲਾਵਰਾਂ ਨਾਲ ਉਨ੍ਹਾਂ ਦਾ ਕੀ ਸਬੰਧ ਸੀ | ਉਹ ਦੋਵੇਂ ਨੈਸ਼ਨਲ ਤੌਹੀਦ ਜਮਾਤ ਦੇ ਮੈਂਬਰ ਸਨ |
ਵਿਸਫੋਟਕ ਪਦਾਰਥਾਂ ਨਾਲ ਭਰੀ ਵੈਨ ਦੀ ਸੂਚਨਾ ਮਿਲਣ ‘ਤੇ ਕੋਲੰਬੋ ‘ਚ ਹਾਈ ਅਲਰਟ 
ਸ੍ਰੀਲੰਕਾ ‘ਚ ਅੱਜ ਸਾਰੇ ਪੁਲਿਸ ਥਾਣਿਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਕਿਉਂਕਿ ਪੁਲਿਸ ਇਕ ਅਣਪਛਾਤੇ ਕੰਟੇਨਰ ਅਤੇ ਇਕ ਵੈਨ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ‘ਚ ਵਿਸਫੋਟਕ ਹਨ, ਦੀ ਭਾਲ ਕਰ ਰਹੀ ਸੀ |
ਕਾਰਵਾਈ ਕਰਨ ‘ਚ ਅਸਫਲ ਰਹਿਣ ‘ਤੇ ਸਰਕਾਰ ਨੇ ਮੁਆਫ਼ੀ ਮੰਗੀ
ਅੱਤਵਾਦੀ ਹਮਲਿਆਂ ਦੀ ਪਹਿਲਾਂ ਹੀ ਚਿਤਾਵਨੀ ਮਿਲਣ ਦੇ ਬਾਵਜੂਦ ਕਾਰਵਾਈ ਕਰਨ ‘ਚ ਅਸਫਲ ਰਹਿਣ ‘ਤੇ ਸ੍ਰੀਲੰਕਾ ਦੀ ਸਰਕਾਰ ਨੇ ਮੁਆਫ਼ੀ ਮੰਗੀ ਹੈ |
ਆਈ.ਐਸ. ਨੇ ਲਈ ਜ਼ਿੰਮੇਵਾਰੀ 
ਕਾਹਿਰਾ, (ਏਜੰਸੀ)-ਸ੍ਰੀਨਗਰ ‘ਚ ਈਸਟਰ ਵਾਲੇ ਦਿਨ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ | ਇਹ ਜਾਣਕਾਰੀ ਗਰੁੱਪ ਦੇ ‘ਅਮਾਕ’ ਸਮਾਚਾਰ ਏਜੰਸੀ ਨੇ ਦਿੱਤੀ | ਹਾਲਾਂਕਿ ਗਰੁੱਪ ਨੇ ਇਸ ਦਾਅਵੇ ਬਾਰੇ ਕੋਈ ਸਬੂਤ ਪੇਸ਼ ਨਹੀਂ ਕੀਤਾ | ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਅਧਿਕਾਰੀ ਨੇ ਕਿਹਾ ਕਿ ਸੀ ਇਹ ਤਬਾਹਕੁੰਨ ਧਮਾਕੇ ਨਿਊਜ਼ੀਲੈਂਡ ‘ਚ ਮਸਜਿਦਾਂ ‘ਚ ਹੋਏ ਹਮਲਿਆਂ ਦਾ ਬਦਲਾ ਲੈਣ ਲਈ ਕੀਤੇ ਗਏ ਹਨ | ਸ੍ਰੀਲੰਕਾ ਦੇ ਜੂਨੀਅਰ ਰੱਖਿਆ ਮੰਤਰੀ ਰੂਵਨ ਵਿਜੇਵਾਰਡਨੇ ਨੇ ਸੰਸਦ ਨੂੰ ਦੱਸਿਆ ਕਿ ਮੁੱਢਲੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਧਮਾਕੇ ਨਿਊਜ਼ੀਲੈਂਡ ਦੀਆਂ ਮਸਜਿਦਾਂ ‘ਚ ਹੋਏ ਹਮਲੇ ਦਾ ਬਦਲਾ ਲੈਣ ਲਈ ਕੀਤੇ ਗਏ

About Author

Leave a Reply

Your email address will not be published. Required fields are marked *

You may have missed