ਫਤਿਹਗੜ ਸਕੂਲ ‘ਚ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਕੁਰਾਲੀ: ਪਿੰਡ ਫਤਿਹਗੜ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਖੇ ਸਕੂਲ ਮੁੱਖੀ ਸ਼ਿਵ ਦਰਸ਼ਨ ਗਿਰ ਅਤੇ ਭੋਪਾਲ ਸਿੰਘ ਦੀ ਅਗਵਾਈ ਹੇਠ ਸਕੂਲ ਵਿੱਖੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉੱਘੀ ਸਮਾਜ ਸੇਵਿਕਾ ਅਤੇ ਸਰਪੰਚ ਫਤਿਹਗੜ ਸ਼੍ਰੀ ਮਤੀ ਗੁਰਿੰਦਰ ਕੌਰ ਅਤੇ ਸਮਾਜ ਸੇਵੀ ਸੁਖਜਿੰਦਰ ਸਿੰਘ ਮਾਵੀ ਮੁੱਖ ਮਹਿਮਾਨ ਵਜੋਂ ਹਾਜ਼ਿਰ ਹੋਏ। ਇਸ ਮੌਕੇ ਸਾਬਕਾ ਸਰਪੰਚ ਸ. ਨਰਿੰਦਰ ਜਿੱਤ ਸਿੰਘ ਮਾਵੀ ਵਿਸੇਸ ਤੌਰ ਤੇ ਪੁੱਜੇ। ਇਸ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਤੋ ਕੀਤੀ ਗਈ। ਵਿਦਿਆਰਥੀਆਂ ਵਲਂ੍ਹੋ ਭੰਗੜਾ, ਗਿੱਧਾ, ਲੋਕ ਨਾਚ, ਸਕਿਟ, ਸਭਿਆਚਾਰਕ ਗੀਤ, ਗਰੁੱਪ ਸੌਂਗ ਅਤੇ ਵੱਖ ਵੱਖ ਮੁਕਾਬਲਿਆਂ ਵਿੱਚ

 

ਉੱਘੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਮਾਜ ਸੇਵਿਕਾ ਅਤੇ ਸਰਪੰਚ ਸ਼੍ਰੀ ਮਤੀ ਗੁਰਿੰਦਰ ਕੌਰ ਅਤੇ ਸਮਾਜ ਸੇਵੀ ਸੁਖਜਿੰਦਰ ਸਿੰਘ ਮਾਵੀ ਵਲੋਂ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਸ਼੍ਰੀ ਮਤੀ ਗੁਰਿੰਦਰ ਕੌਰ, ਸੁਖਜਿੰਦਰ ਸਿੰਘ ਮਾਵੀ ਅਤੇ ਨਰਿੰਦਰ ਜਿੱਤ ਸਿੰਘ ਮਾਵੀ ਵਲੋ੍ਹਂ ਸਾਰੇ ਸਟਾਫ ਮੈਂਬਰਾ ਅਤੇ ਵਿਦਿਆਰਥੀਆਂ ਨੂੰ ਅੱਜ ਦੇ ਸਮਾਰੋਹ ਦੀ ਮੁਬਾਰਕ ਬਾਦ ਦਿੱਤੀ ਗਈ ਤੇ ਕਿਹਾ ਕਿ ਸਿੱਖਿਆ ਉਹ ਹਥਿਆਰ ਹੈ, ਜਿਸ ਰਾਹੀ ਅਸੀ ਪੂਰੀ ਦੂਨੀਆ ਬਦਲ ਸਕਦੇ ਹਨ, ਸਿੱਖਿਆ ਸਾਡੇ ਸਮਾਜ ਦੀ ਆਤਮਾ ਹੈ, ਜਿਹੜੀ ਇਕ ਪੀੜੀ ਤੋਂ ਦੂਜੀ ਪੀੜੀ ਨੂੰ ਦਿੱਤੀ ਜਾਂਦੀ ਹੈ। ਇਸ ਮੌਕੇ ਸ਼ਿਵ ਦਰਸ਼ਨ ਗਿਰ ਭੋਪਾਲ ਸਿੰਘ, ਅਮਨਦੀਪ ਕੌਰ ,ਰਾਜਵਿੰਦਰ ਕੌਰ, ਅਮਨਦੀਪ ਮੈਡਮ, ਸਰਬਜੀਤ ਕੌਰ, ਗੁਰਦੀਪ ਸਿੰਘਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਿਰ ਸਨ।

Leave a Reply

Your email address will not be published. Required fields are marked *