ਯੂਥ ਆਫ ਪੰਜਾਬ ਵਲੋਂ ਅੱਧੇ ਦਿਨ ਦੀ ਛੁੱਟੀ ਖਿਲਾਫ ਰੋਸ

ਕੁਰਾਲੀ : ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਮਾਣ ਸਤਿਕਾਰ ਲਈ ਕਾਰਜਸ਼ੀਲ ਸੰਸਥਾ ਯੂਥ ਆਫ ਪੰਜਾਬ ਵਲੋਂ ਸਾਬਕਾ ਐਮ ਐਲ ਏ ਹਮੀਰ ਸਿੰਘ ਘੱਗਾ ਦੀ ਕੁਦਰਤੀ ਮੌਤ ਮੌਕੇ ਪੰਜਾਬ ਸਰਕਾਰ ਵਲੋੰ ਅੱਧੇ ਦਿਨ ਦੀ ਛੁੱਟੀ ਦਾ ਵਿਰੋਧ ਕੀਤਾ ਗਿਆ। ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਸਾਨੂੰ ਵੀ ਸਵਰਗਵਾਸੀ ਹਮੀਰ ਸਿੰਘ ਘੱਗਾ ਦੀ ਬੇਵਕਤੀ ਮੌਤ ਦਾ ਦੁੱਖ ਹੈ ਪਰ ਪਰਮਦੀਪ ਸਿੰਘ ਬੈਦਵਾਨ ਨੇ ਰੋਸ ਦਿਖਾਉਂਦੇ ਹੋਏ ਕਿਹਾ ਕਿ ਸਾਡੀ ਸੰਸਥਾ ਦਾ ਸਵਰਗਵਾਸੀ ਹਮੀਰ ਸਿੰਘ ਘੱਗਾ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਕਿਸੇ ਤਰਾਂ ਦਾ ਕੋਈ ਵੈਰ ਵਿਰੋਧ ਨਹੀਂ ਪਰ ਸਾਡੇ ਰੋਸ ਕਾਰਨ ਇਹ ਹੈ ਕਿ ਜਿਹੜੀ ਸਰਕਾਰ ਨੇ ਸ਼ਹੀਦ ਏ ਆਜਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਛੁੱਟੀ ਨਹੀਂ ਕੀਤੀ ਉਹ ਸਰਕਾਰ ਅੱਜ ਇੱਕ ਸਾਬਕਾ ਐਮ ਐਲ ਏ ਦੀ ਕੁਦਰਤੀ ਮੌਤ ਮੌਕੇ ਅੱਧੀ ਛੁੱਟੀ ਕਰ ਰਹੀ ਹੈ। ਦੇਖਿਆ ਜਾਵੇ ਤਾਂ ਸਵਰਗਵਾਸੀ ਹਮੀਰ ਸਿੰਘ ਘੱਗਾ ਦੀ ਸ਼ਹੀਦਾਂ ਨਾਲ ਕੀ ਬਰਾਬਰੀ ਹੈ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਜੇਕਰ ਰਾਜਨੀਤਿਕ ਹਸਤੀਆੰ ਦੀ ਮੌਤ ਉਪਰੰਤ ਏਨਾ ਸੋਗ ਮਨਾਇਆ ਜਾਂਦਾ ਹੈ ਤਾਂ ਸ਼ਹੀਦਾਂ ਦੀ ਯਾਦ ਵਿੱਚ ਛੁੱਟੀ ਕਿਉਂ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੇ ਨਾਲ ਯੂਥ ਆਫ ਪੰਜਾਬ ਦੇ ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆੰ, ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਮੋਹਾਲੀ, ਜੱਗੀ ਧਨੋਆ ਸਰਪੰਚ, ਲੱਕੀ ਕਲਸੀ, ਆਸ਼ੀਸ਼ ਕੁਰਾਲੀ, ਵਿਨੀਤ ਕਾਲੀਆ, ਬੱਬੂ ਕੁਰਾਲੀ, ਜਿਲਾ ਪ੍ਰਧਾਨ ਗੁਰਜੀਤ ਮਾਮਾ ਮਟੌਰ, ਅਮ੍ਰਿਤ ਜੌਲੀ, ਸ਼ਰਨਦੀਪ ਸਿੰਘ ਚੱਕਲ ਆਦਿ ਹੋਰ ਮੈਂਬਰ ਸਾਹਿਬਾਨ ਹਾਜ਼ਰ ਸਨ।

Leave a Reply

Your email address will not be published. Required fields are marked *