ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਵੇਖਣ ਲਈ ਲੋਕ ਕਾਹਲੇ – ਕੰਗ

ਕੁਰਾਲੀ: ਪੰਜਾਬ ਅੰਦਰ ਵੀ ਲੋਕ ਸਭਾ ਚੋਣ ਦੰਗਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਜਿਸ ਤਹਿਤ ਹਰ ਇੱਕ ਪਾਰਟੀ ਦੇ ਆਗੂ ਆਪੋ ਆਪਣੇ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਇਸੇ ਮੁਹਿੰਮ ਤਹਿਤ ਬੀਤੇ ਦਿਨ ਕਾਂਗਰਸ ਦੀ ਇੱਕ ਮੀਟਿੰਗ ਸਥਾਨਕ ਮੰਡੀ ਅਨਾਜ ਵਿਖੇ ਪਵਨ ਕੁਮਾਰ ਬਾਂਸਲ (ਸੀਨੀਅਰ ਕਾਂਗਰਸੀ ਆਗੂ) ਦੀ ਅਗਵਾਈ ਵਿੱਚ ਪੰਕਜ ਗੋਇਲ (ਸਾਬਕਾ ਕੌਂਸਲਰ) ਦੇ ਗ੍ਰਹਿ ਵਿਖੇ ਹੋਈ। Çੲਸ ਮੀਟਿੰਗ ਦੌਰਾਨ ਜਗਮੋਹਨ ਸਿੰਘ ਕੰਗ (ਸਾਬਕਾ ਕੈਬਨਿਟ ਮੰਤਰੀ) ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ੍ਰੀ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦੀ ਇਹ ਖੁਸ਼ਨਸੀਬੀ ਹੈ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਇੱਕ ਯੋਗ, ਤਜਰਬੇਕਾਰ ਅਤੇ ਦੂਰਦਰਸ਼ੀ ਉਮੀਦਵਾਰ ਦੇ ਰੂਪ ਵਿੱਚ

ਮਨੀਸ਼ ਤਿਵਾੜੀ ਮਿਲੇ ਹਨ ਜਿਨ੍ਹਾਂ ਦੀ ਅਗਵਾਈ ਵਿੱਚ ਇਹ ਹਲਕਾ ਬਹੁਤ ਤਰੱਕੀ ਕਰੇਗਾ। ਉਨ੍ਹਾਂ ਵਰਕਰਾਂ ਨੂੰ ਪੂਰੇ ਜ਼ੋਰ ਸ਼ੋਰ ਨਾਲ ਕੈਪਟਨ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਨੂੰ ਲੋਕਾਂ ਅੱਗੇ ਰੱਖਣ ਲਈ ਕਿਹਾ ਤਾਂ ਜੋ ਕਿ ਵਿਰੋਧੀ ਪਾਰਟੀਆਂ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਆਪਣੇ ਹਲਕੇ ਵਿੱਚੋਂ ਵਰਕਰਾਂ ਦੇ ਸਹਿਯੋਗ ਨਾਲ ਮਨੀਸ਼ ਤਿਵਾੜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜੇਤੂ ਬਣਾ ਕੇ ਉਨ੍ਹਾਂ ਨੂੰ ਪਾਰਲੀਮੈਂਟ ਭੇਜਣਗੇ।ਸਾਬਕਾ ਮੰਤਰੀ ਕੰਗ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਹੀ ਨਹੀਂ ਸਗੋਂ ਪੂਰੇ ਭਾਰਤ ਅੰਦਰ ਕਾਂਗਰਸ ਦੀ ਲਹਿਰ ਚੱਲ ਰਹੀ ਹੈ ਤੇ ਲੋਕ ਸ੍ਰੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਵੇਖਣ ਲਈ ਕਾਹਲੇ ਹਨ ਅਤੇ ਪੰਜਾਬ ਦੇ ਲੋਕ ਬੇਸਬਰੀ ਨਾਲ ਵੋਟਾਂ ਵਾਲੇ ਦਿਨ ਦੀ ਉਡੀਕ ਕਰ ਰਹੇ ਹਨ ਤਾਂ ਜੋ ਵੋਟਾਂ ਪਾ ਕੇ ਝੂਠ ਬੋਲ ਕੇ ਬਣੀ ਭਾਜਪਾ ਸਰਕਾਰ ਨੂੰ ਬਾਹਰ ਕਰ ਸਕਣ। ਇਸ ਮੌਕੇ ਕੌਂਸਲਰ ਸ਼ਿਵ ਵਰਮਾ, ਨੰਦੀ ਬੰਸਲ,ਰਮਾਕਾਂਤ ਕਾਲੀਆ ਯੂਥ ਆਗੂ,ਹੈਪੀ ਧੀਮਾਨ,ਵਿਕਾਸ ਗੋਇਲ, ਵਿਜੇ ਗੋਇਲ, ਬੱਬੂ ਚਨਾਲੋਂ, ਦਿਨੇਸ਼ ਗੌਤਮ,ਅਸ਼ਵਨੀ ਕੁਮਾਰ, ਕ੍ਰਿਸ਼ਨ ਲਾਲ, ਪਵਨ ਬੰਸਲ, ਵਿਮਲ ਅਗਰਵਾਲ, ਰਾਮਪਾਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published.