ਪੀ.ਐੱਮ. ਮੋਦੀ ਨੇ ਵਾਰਾਣਸੀ ਤੋਂ ਭਰਿਆ ਪਰਚਾ, ਬਾਦਲ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ

ਵਾਰਾਣਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਲੋਕ ਸਭਾ ਸੀਟ ਤੋਂ ਸ਼ੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਮੋਦੀ ਸਵੇਰੇ ਲਗਭਗ 11.40 ਵਜੇ ਕਲੈਕਟਰੇਟ ਭਵਨ ਪੁੱਜੇ ਅਤੇ ਆਪਣਾ ਨਾਮਜ਼ਦਗੀ ਪੱਤਰ ਪੇਸ਼ ਕੀਤਾ। ਮੋਦੀ ਦਾ ਨਾਮਜ਼ਦਗੀ ਪੱਤਰ ਜ਼ਿਲਾ ਚੋਣ ਅਧਿਕਾਰੀ ਸੁਰੇਂਦਰ ਸਿੰਘ ਨੇ ਪ੍ਰਾਪਤ ਕੀਤਾ। ਕਲੈਕਟਰ ਰੂਮ ‘ਚ ਦਾਖਲ ਹੁੰਦੇ ਹੀ ਉਨ੍ਹਾਂ ਨੇ ਸਾਰੇ ਪ੍ਰਸਤਾਵਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਹਿਲਾ ਪ੍ਰਸਤਾਵਕ ਅੰਨ ਪੂਰਨਾ ਸ਼ੁਕਲਾ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਮੋਦੀ ਨੇ ਇਸ ਤੋਂ ਪਹਿਲਾਂ ਬੂਥ ਵਰਕਰਾਂ ਨੂੰ ਸੰਬੋਧਨ ਵੀ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਸ਼ੀ ਦੇ ਕੋਤਵਾਲ (ਕਾਲ ਭੈਰਵ) ਦੇ ਦਰਸ਼ਨ ਕੀਤੇ। ਪੂਜਾ ਤੋਂ ਬਾਅਦ ਉਹ ਨਾਮਜ਼ਦਗੀ ਲਈ ਕਲੈਕਟਰੇਟ ਪੁੱਜੇ। ਇੱਥੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) ਦੇ ਦਿੱਜਾਂ ਦੀ ਪਹਿਲਾਂ ਤੋਂ ਭੀੜ ਲੱਗੀ ਹੋਈ ਸੀ। ਕਲੈਕਟਰੇਟ ਪੁੱਜੇ ਪੀ.ਐੱਮ. ਮੋਦੀ ਨੇ ਅਕਾਲੀ ਦਲ ਦੇ ਨੇਤਾ ਪ੍ਰਕਾਸ਼ ਸਿੰਘ ਬਾਦਲ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ ਅਤੇ ਹੋਰ ਸਾਰੇ ਨੇਤਾਵਾਂ ਦਾ ਸਵਾਗਤ ਕੀਤਾ।

ਇਹ ਦਿੱਗਜ ਨੇਤਾ ਸਨ ਮੌਜੂਦ
ਮੋਦੀ ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਨਿਤਿਨ ਗਡਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਮੌਜੂਦ ਸਨ। ਨਾਮਜ਼ਦਗੀ ਤੋਂ ਪਹਿਲਾਂ ਮੋਦੀ ਨੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ, ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ, ਲੋਕ ਜਨਸ਼ਕਤੀ ਪਾਰਟੀ ਮੁਖੀ ਰਾਮ ਵਿਲਾਸ ਪਾਸਵਾਨ, ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ, ਆਪਣਾ ਦਲ (ਸੋਨੋਵਾਲ) ਦੀ ਮੁਖੀ ਅਨੁਪ੍ਰਿਆ ਪਟੇਲ ਨਾਲ ਮੁਲਾਕਾਤ ਕੀਤੀ।

Leave a Reply

Your email address will not be published.