ਪੰਜਾਬੀ ਗਾਇਕ ਹੰਸ ਰਾਜ ਹੰਸ ਨੇ ਪੀ. ਐੱਮ. ਮੋਦੀ ਦੇ ਬੰਨ੍ਹੇ ਤਰੀਫਾਂ ਦੇ ਪੁਲ

ਨਵੀਂ ਦਿੱਲੀ — ਸ਼ੁੱਕਰਵਾਰ ਯਾਨੀ ਕਿ ਅੱਜ ਦਿੱਲੀ ਵਿਖੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਕੁੜਮ ਦਲੇਰ ਮਹਿੰਦੀ ਨੇ ਵੀ ਭਾਜਪਾ ਦਾ ਲੜ ਫੜ ਲਿਆ। ਦਲੇਰ ਮਹਿੰਦੀ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਅਤੇ ਕੇਂਦਰੀ ਮੰਤਰੀ ਵਿਜੇ ਗੋਇਲ ਦੀ ਮੌਜੂਦਗੀ ਵਿਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਜਵਾਈ ਨਵਰਾਜ ਹੰਸ ਅਤੇ ਕੁੜਮ ਹੰਸ ਰਾਜ ਹੰਸ ਦੀ ਮੌਜੂਦ ਸਨ। ਦੱਸਣਯੋਗ ਹੈ ਕਿ ਭਾਜਪਾ ਨੇ ਹੰਸ ਰਾਜ ਹੰਸ ਨੂੰ ਉੱਤਰੀ-ਪੱਛਮੀ ਦਿੱਲੀ ਤੋਂ ਲੋਕ ਸਭਾ ਚੋਣਾਂ ਲੜਨ ਲਈ ਟਿਕਟ ਦਿੱਤੀ ਹੈ। ਇਸ ਸੀਟ ‘ਤੇ ਪਹਿਲਾਂ ਮੌਜੂਦਾ ਸੰਸਦ ਮੈਂਬਰ ਉਦਿਤ ਰਾਜ ਸਨ ਪਰ ਇਸ ਵਾਰ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ। ਉਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ।

ਦਿੱਲੀ ਵਿਖੇ ਭਾਜਪਾ ਨੇ ਆਪਣੇ 7 ਉਮੀਦਵਾਰਾਂ ਨੂੰ ਦਿੱਲੀ ਭਾਜਪਾ ਹੈੱਡਕੁਆਰਟਰ ਬੁਲਾਇਆ ਸੀ। ਇਸ ਮੌਕੇ ਸਾਰੇ ਉਮੀਦਵਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਗਿਣਾਇਆ। ਹੰਸ ਰਾਜ ਹੰਸ ਨੇ ਇਸ ਮੌਕੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਰੀਫਾਂ ਦੇ ਪੁਲ ਬੰਨ੍ਹੇ। ਉਨ੍ਹਾਂ ਕਿਹਾ ਕਿ ਉਹ ਪੀ. ਐੱਮ. ਮੋਦੀ ਤੋਂ ਪ੍ਰੇਰਿਤ ਹੋ ਕੇ ਭਾਜਪਾ ‘ਚ ਸ਼ਾਮਲ ਹੋਏ, ਕਿਉਂਕਿ 5 ਸਾਲਾਂ ਵਿਚ ਇਕ ਵੀ ਛੁੱਟੀ ਨਾ ਲੈਣ ਵਾਲਾ ਪ੍ਰਧਾਨ ਮਤੰਰੀ, 18 ਤੋਂ 20 ਘੰਟੇ ਕੰਮ ਕਰਨਾ, ਦੇਸ਼ ਨੂੰ ਉੱਚਾਈ ਤਕ ਲੈ ਜਾਣਾ ਇਸ ਵਜ੍ਹਾ ਤੋਂ ਉਹ ਭਾਜਪਾ ਵਿਚ ਸ਼ਾਮਲ ਹੋਏ ਹਨ। ਉੱਥੇ ਹੀ ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕਈ ਗਾਣੇ ਵਿਚ ਗਾ ਕੇ ਸੁਣਾਏ। ਸੂਫੀ ਗਾਇਕ ਅਤੇ ਲੰਬੇ ਸਮੇਂ ਤੋਂ ਸਿਆਸਤ ‘ਚ ਆਪਣੀ ਗਾਇਕੀ ਦੇ ਬਰਾਬਰ ਮੁਕਾਮ ਭਾਲਦੇ ਹੰਸ ਰਾਜ ਹੰਸ ਲਈ ਚੋਣ ਮੈਦਾਨ ‘ਚ ਆਉਣਾ ਇਕ ਨਵੀਂ ਸ਼ੁਰੂਆਤ ਹੈ। ਸਾਲ 2014 ਦੇ ਅੰਤ ‘ਚ ਉਨ੍ਹਾਂ ਨੇ ਅਕਾਲੀ ਦਲ ਛੱਡਿਆ ਸੀ। ਫਿਰ ਹੰਸ ਰਾਜ ਕਾਂਗਰਸ ‘ਚ ਸ਼ਾਮਲ ਹੋਏ। ਸਾਲ 2016 ‘ਚ ਉਨ੍ਹ੍ਹਾਂ ਨੇ ਭਾਜਪਾ ਦਾ ਲੜ ਫੜਿਆ। ਹੁਣ ਉਨ੍ਹਾਂ ਦਾ ਚੋਣ ਲੜਨ ਦਾ ਸੁਪਨਾ ਵੀ ਪੂਰਾ ਹੋ ਗਿਆ ਹੈ, ਭਾਵੇਂ ਪੰਜਾਬ ਛੱਡ ਕੇ ਦਿੱਲੀ ਤੋਂ ਹੀ ਸਹੀ।

Leave a Reply

Your email address will not be published.