ਇੰਗਲੈਂਡ ਚ 15 ਸਾਲ ਦਾ ਰਣਵੀਰ ਸੰਧੂ ਬਣਿਆ ਆਪਣੀ ਕੰਪਨੀ ਦਾ ਮਾਲਕ

ਭਾਰਤੀ ਮੂਲ ਦੇ 15 ਸਾਲ ਦੇ ਬੱਚੇ ਨੇ ਉਹ ਕੰਮ ਕਰ ਦਿਖਾਇਆ ਹੈ ਜੋ ਅੱਜ ਤੱਕ ਕੋਈ ਨਹੀਂ ਨਕਰ ਸਕਿਆ। ਇਹ ਮੁੰਡਾ ਬ੍ਰਿਟੇਨ ਦਾ ਸਭ ਤੋਂ ਛੋਟਾ ਅਕਾਊਟੈਂਟ ਬਣ ਗਿਆ ਹੈ।

ਸਾਊਥ ਲੰਡਨ ਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਸਕੂਲ ਚ ਹੀ ਆਪਣੀ ਅਕਾਊਟੈਂਟਸੀ ਕੰਪਨੀ ਖ਼ੋਲ ਲਈ ਸੀ। 12 ਸਾਲ ਦੀ ਉਮਰ ਚ ਆਪਣਾ ਕਾਰੋਬਾਰ ਸ਼ੁਰੂ ਕਰਨ ਵਾਲੇ ਰਣਵੀਰ ਨੇ ਇਹ ਫ਼ੈਸਲਾ ਕੀਤਾ ਹੈ ਕਿ 25 ਸਾਲ ਦੀ ਉਮਰ ਤੱਕ ਕਰੋੜਪਤੀ ਬਣਨਾ ਹੈ।

ਰਣਵੀਰ ਨੇ ਸੋਸ਼ਲ ਮੀਡੀਆ ਤੇ ਲਿਖਿਆ, “15 ਸਾਲ ਦਾ ਉਦਯੋਗਪਤੀ ਆਪਣਾ ਸਭ ਤੋਂ ਵਧੀਆ ਜੀਵਨ ਜੀ ਰਿਹਾ ਹੈ ਤੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।” ਰਣਵੀਰ ਦਾ ਕਹਿਣਾ ਹੈ ਕਿ ਛੋਟੀ ਉਮਰ ਚ ਹੀ ਉਸ ਨੇ ਫ਼ੈਸਲਾ ਕਰ ਲਿਆ ਸੀ ਕਿ ਉਸ ਨੇ ਵਿੱਤ ਸਲਾਹਕਾਰ ਬਣਨਾ ਹੈ, ਤਾਂ ਜੋ ਉਹ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨਾਂ ਦੀ ਮਦਦ ਕਰ ਸਕੇ। ਰਣਵੀਰ ਆਪਣੀ ਸਰਵਿਸ ਲਈ 12 ਤੋਂ 15 ਪੌਂਡ ਹੈ ਘੰਟੇ ਦੇ ਹਿਸਾਬ ਨਾਲ ਲੈਂਦਾ ਹੈ।

 

Leave a Reply

Your email address will not be published.