ਸਾਵਧਾਨ ! 20,000 ਤੋਂ ਜ਼ਿਆਦਾ ਕੈਸ਼ ਟ੍ਰਾਂਜ਼ੈਕਸ਼ਨ ਕਰਨ ਵਾਲਿਆਂ ਨੂੰ ਮਿਲ ਰਿਹਾ ਹੈ ਇਨਕਮ ਟੈਕਸ ਦਾ ਨੋਟਿਸ
ਪ੍ਰਾਪਰਟੀ ਰਜਿਸਟਰੇਸ਼ਨ ਨੇਮਾਂ ਮੁਤਾਬਿਕ ਕੈਸ਼ ਟ੍ਰਾਂਜ਼ੈਕਸ਼ਨ ਕਰਨ ਵਾਲਿਆਂ ਨੂੰ ਇਨਕਮ ਟੈਕਸ ਵਿਭਾਗ ਨੇ ਨੋਟਿਸ ਭੇਜਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਿਕ ਵਿਭਾਗ ਨੇ ਅਜਿਹੇ ਕਰੀਬ 27 ਹਾਜ਼ਰ ਲੋਕਾਂ ਦੀ ਪਛਾਣ ਕੀਤੀ ਹੈ। ਇਨਕਮ ਟੈਕਸ ਦੀ ਤਫ਼ਤੀਸ਼ ‘ਚ 26,830 ਮਾਮਲੇ ਸਾਹਮਣੇ ਆਏ ਹਨ। ਕਰੀਬ 7,000 ਕਰੋੜ ਤੋਂ ਜ਼ਿਆਦਾ ਕੈਸ਼ ਟ੍ਰਾਂਜ਼ੈਕਸ਼ਨ ਹੋਇਆ ਹੈ। ਸਾਰੇ ਮਾਮਲੇ 2018-19 ਦੇ ਹਨ।
ਉੱਥੇ ਹੀ 5 ਲੱਖ ਤੋਂ ਜ਼ਿਆਦਾ ਕੈਸ਼ ਟ੍ਰਾਂਜ਼ੈਕਸ਼ਨ ਦੇ ਕਰੀਬ 10,000 ਮਾਮਲੇ ਸਾਹਮਣੇ ਆਏ ਹਨ। ਆਈ ਟੀ ਐਕਟ ਦੀ ਧਾਰਾ 271 ਮੁਤਾਬਿਕ ਕੈਸ਼ ਦੇ ਬਰਾਬਰ ਜੁਰਮਾਨਾ ਲੱਗ ਸਕਦਾ ਹੈ। ਪ੍ਰਾਪਰਟੀ ਰਜਿਸਟਰੇਸ਼ਨ ਵਿੱਚ 20,000 ਤੋਂ ਜ਼ਿਆਦਾ ਕੈਸ਼ ਟ੍ਰਾਂਜ਼ੈਕਸ਼ਨ ਤੇ ਰੋਕ ਹੈ। ਦਿੱਲੀ ਚ ਕਰੀਬ 2000 ਤੇ ਹੈਦਰਾਬਾਦ ਦੇ 1,700 ਮਾਮਲੇ ਸਾਹਮਣੇ ਆਏ ਹਨ।
ਇਨਕਮ ਟੈਕਸ ਵਿਭਾਗ ਦੇ ਸੈਕਸ਼ਨ 269SS, 269T ਅੰਦਰ ਜੇ ਕੋਈ 20,000 ਰੁਪਏ ਤੋਂ ਜ਼ਿਆਦਾ ਦਾ ਟ੍ਰਾਂਜ਼ੈਕਸ਼ਨ ਕਰਦਾ ਹੈ ਤਾਂ ਉਸ ਨੂੰ ਬਰਾਬਰ ਰਕਮ ਦਾ ਜੁਰਮਾਨਾ ਲੱਗੇਗਾ।