ਐਜੂਸਟਾਰ ਆਦਰਸ਼ ਸਕੂਲ ਵਿਖੇ ‘ਸਹਾਇਕ ਦਿਵਸ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ

ਐਜੂਸਟਾਰ ਆਦਰਸ਼ ਸਕੂਲ,ਕਾਲੇਵਾਲ ਜੋ ਕਿ ਪੀ.ਈ.ਡੀ.ਬੀ.ਅਧੀਨ ਪਬਲਿਕ ਪ੍ਰਾਈਵੇਟ ਪਾਟਰਨਸ਼ਿਪ ਨਾਲ ਚਲਾਇਆ ਜਾ ਰਿਹਾ ਹੈ ਨੇ ਅੱਜ 1 ਮਈ,2019 ਨੂੰ ‘ਸਹਾਇਕ ਦਿਵਸ’ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਮਾਤ ਛੇਵੀਂ ‘ਬੀ’ ਦੇ ਵਿਦਿਆਰਥੀਆਂ ਵੱਲੋਂ ਇਸ ਖਾਸ ਮੌਕੇ ਸੰਬੰਧੀ ਵਿਸ਼ੇਸ ਪ੍ਰਾਰਥਨਾਸਭਾ ਦਾ ਆਯੋਜਨ ਜਮਾਤ ਇੰਨਚਾਰਜ ਸ਼੍ਰੀਮਤੀ ਗੁਰਿੰਦਰਪਾਲ ਕੌਰ ਦੀ ਦੇਖ-ਰੇਖ ਹੇਠਾਂ ਕੀਤਾ ਗਿਆ। ਜਿਸ ਵਿੱਚ ਉਹਨਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸਾਡੀ ਆਮ ਜਿੰਦਗੀ ਵਿੱਚ ਸਹਾਇਕ ਦੇ ਰੂਪ ਵਿੱਚ ਆਪਣੀ ਭੂਮਿਕਾ ਨਿਭਾਉਣ ਵਾਲੇ ਲੋਕਾਂ ਦੀ ਮਹਤੱਤਾ ਨੂੰ ਦਰਸਾਇਆ। ਸਕੂਲ ਦੇ ਸਹਾਇਕ ਮੁਲਾਜ਼ਮ ਇਸ ਖਾਸ ਮੌਕੇ ਤੇ ਮੁੱਖ ਮਹਿਮਾਨਾ ਵਜੋਂ ਸ਼ਾਮਿਲ ਸਨ।ਇਸ ਵਿਸ਼ੇਸ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੇ ਕਵਿਤਾਵਾਂ, ਭਾਸ਼ਣ,ਨਾਅਰੇ ਅਤੇ ਨਾਟਕ ਪੇਸ਼ ਕੀਤੇ।ਇਸ ਮੌਕੇ ਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸਹਾਇਕ ਮੁਲਾਜ਼ਮਾਂ ਨੂੰ ਕਾਰਡ ਵੀ ਦਿੱਤੇ ਗਏ।ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਸੁਖਪਾਲ ਕੌਰ ਜੀ ਨੇ ਸਕੂਲ ਦੇ ਸਹਾਇਕ ਮੁਲਜ਼ਮਾ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦੇ ਸਕੂਲ ਪ੍ਰਤਿ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਵੀ ਇਹਨਾਂ ਸਹਾਇਕ ਮੁਲਾਜ਼ਮਾਂ ਦਾ ਆਦਰ ਤੇ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ। ਅੰਤ ਵਿੱਚ ਸਾਰੇ ਸਹਾਇਕ ਮੁਲਾਜਮਾਂ ਨੂੰ ਤੋਹਫੇ ਦਿੱਤੇ ਗਏ ਜਿਨ੍ਹਾਂ ਨੂੰ ਉਹਨਾਂ ਨੇ ਬਹੁਤ ਪਿਆਰ ਨਾਲ ਸਵਿਕਾਰ ਕੀਤਾ

Leave a Reply

Your email address will not be published.