ਵੱਡਾ ਨਕਸਲੀ ਹਮਲਾ: ਧਮਾਕੇ ਕਰ ਪੁਲਿਸ ਦੀਆਂ 2 ਗੱਡੀਆਂ ਨੂੰ ਉਡਾਇਆ, 16 ਜਵਾਨ ਸ਼ਹੀਦ, ਕਈ ਜ਼ਖਮੀ
ਮਹਾਂਰਾਸ਼ਟਰ ਦੇ ਗੜ੍ਹਚਿਰੌਲੀ ‘ਚ ਵੱਡਾ ਨਕਸਲੀ ਹਮਲਾ ਹੋਇਆ ਹੈ। ਨਕਸਲੀਆਂ ਨੇ ਪੁਲਿਸ ਦੀਆਂ 2 ਗੱਡੀਆਂ ਨੂੰ ਉਡਾਇਆ ਹੈ। ਜਿਸ ਨਾਲ 16 ਜਵਾਨ ਸ਼ਹੀਦ ਹੋ ਗਏ ਤੇ ਕਈ ਜਖਮੀ ਹੋ ਗਏ।
ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿਚ ਆਈਓਈ ਧਮਾਕੇ ਰਾਹੀਂ ਮਾਓਵਾਦੀਆਂ ਨੇ ਦੋ ਪੁਲਿਸ ਗੱਡੀਆਂ ਨੂੰ ਉਡਾ ਦਿੱਤਾ ਹੈ। ਇਸ ਹਮਲੇ ਵਿਚ 16 ਜਵਾਨਾਂ ਦੇ ਸ਼ਹੀਦ ਹੋਣ ਦੀਆਂ ਰਿਪੋਰਟਾਂ ਹਨ, ਜਦੋਂ ਕਿ ਕਈ ਜ਼ਖਮੀ ਹੋਏ ਹਨ।
ਮਿਲੀ ਜਾਣਕਾਰੀ ਅਨੁਸਾਰ ਦੋ ਗੱਡੀਆਂ ਵਿਚ 25 ਸਿਪਾਹੀ ਸਨ। ਦੱਸ ਦੇਈਏ ਕਿ ਦੋਵੇਂ ਗੱਡੀਆਂ ਗਸ਼ਤ ਉੱਤੇ ਸਨ। ਘਟਨਾ ਦੇ ਸਮੇਂ, ਸੀ -60 ਕਮਾਂਡੋ ਦੀ ਯੂਨਿਟ ਦਾ ਦਸਤਾ ਹਮਲੇ ਵਾਲੀ ਥਾਂ ਤੋਂ ਲੰਘ ਰਿਹਾ ਸੀ। ਇਸ ਦੌਰਾਨ, ਨਕਸਲੀਆਂ ਨੇ ਆਈਈਡੀ ਨਾਲ ਬਲਾਸਟ ਕਰਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਿਕ ਇਸ ਹਮਲੇ ਵਿਚ ਗੱਡੀ ਚਲਾਉਣ ਵਾਲੇ ਡਰਾਈਵਰ ਦੀ ਵੀ ਮੌਤ ਹੋ ਗਈ ਸੀ।ਆਈਜੀ ਗੜ੍ਹਚਿਰੌਲੀ ਸ਼ਰਦ ਸ਼ੈਲਰ ਨੇ NEWS18 ਨੂੰ ਦੱਸਿਆ ਕਿ ਹਮਲਾ ਬਹੁਤ ਖਤਰਨਾਕ ਸੀ। ਇਹ ਜਵਾਨ ਇਕ ਪ੍ਰਾਈਵੇਟ ਜੀਪ ਰਾਹੀਂ ਯਾਤਰਾ ਕਰ ਰਹੇ ਸਨ। 16 ਜਵਾਨ ਜੀਪ ਵਿਚ ਸਵਾਰ ਸਨ। ਪੂਰੀ ਸਥਿਤੀ ਦਾ ਪਤਾ ਲਗਾਇਆ ਜਾ ਰਿਹਾ ਹੈ। ਸ਼ਰਦ ਨੇ ਕਿਹਾ ਕਿ ਸਾਲ 2018 ਵਿੱਚ 22 ਅਪ੍ਰੈਲ, 2018 ਨੂੰ ਏਟਾਪੱਲੀ ਵਿਚ ਇਕ ਅਪਰੇਸ਼ਨ ਦੌਰਾਨ 40 ਨਕਸਲੀ ਮਾਰੇ ਗਏ ਸਨ, ਇਸੇ ਦੇ ਬਦਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ।