5 ਸਾਲ ‘ਚ ਪਹਿਲੀ ਵਾਰ ਅਯੁੱਧਿਆ ‘ਚ ਪੀਐੱਮ ਮੋਦੀ, ਲਗਾਏ ਜੈ ਸ਼੍ਰੀ ਰਾਮ ਦੇ ਨਾਅਰੇ

0

ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰੇਂਦਰ ਮੋਦੀ ਅੱਜ 5 ਸਾਲ ‘ਚ ਪਹਿਲੀ ਵਾਰ ਰਾਮ ਨਗਰੀ ਅਯੋਧਿਆ ਪਹੁੰਚੇ। ਉਹਨਾਂ ਰਾਮਪੁਰ ਮਇਆ ਬਜ਼ਾਰ ਵਿੱਚ ਵਿਜੇ ਸੰਕਲਪ ਰੈਲੀ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਕਿ ਉਹ ਦੇਸ਼ ਵਿੱਚ ਹਰ ਕਿਸੇ ਨੂੰ ਨਾਲ ਲੈ ਕੇ ਚੱਲੇ ਹਨ। ਜਿਸਦੀ ਬਦੌਲਤ ਨਵੇਂ ਭਾਰਤ ਦਾ ਸਪਨਾ ਸਾਕਾਰ ਹੋਣ ਵੱਲ ਅੱਗੇ ਵੱਧ ਰਿਹਾ ਹੈ।

ਗਠਜੋੜ ‘ਤੇ ਹਮਲਾ ਬੋਲਦਿਆਂ ਪੀਐਮ ਨੇ ਕਿਹਾ ਕਿ ਸਪਾ-ਬਸਪਾ-ਕਾਂਗਰਸ ਦੀ ਸੱਚਾਈ ਜਾਣਨਾ ਦੇਸ਼ ਲਈ ਬਹੁਤ ਜ਼ਰੂਰੀ ਹੈ। ਮਾਇਆਵਤੀ ਨੇ ਬਾਬਾ ਸਾਹੇਬ ਦੇ ਨਾਂਅ ਦਾ ਇਸਤੇਮਾਲ ਕੀਤਾ, ਪਰ ਉਹਨਾਂ ਦੇ ਆਦਰਸ਼ਾਂ ਦੀ ਕਦੇ ਪਾਲਣਾ ਨਹੀਂ ਕੀਤੀ। ਸਮਾਜਵਾਦੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਨੇ ਕਿਹਾ ਕਿ ਉਹਨਾਂ ਨੇ ਰਾਮ ਮਨੋਹਰ ਲੋਹੀਆ ਦੇ ਆਦਰਸ਼ਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ।

About Author

Leave a Reply

Your email address will not be published. Required fields are marked *

You may have missed