ਗ੍ਰੇਟ ਸਪੋਰਟਸ ਕਲੱਬ ਅੰਮ੍ਰਿਤਸਰ ਵੱਲੋ ਪਹਿਲਾ ਇੰਟਰ ਸਕੂਲ ਗਤਕਾ ਮੁਕਾਬਲਾ ਕਰਵਾਇਆ ਗਿਆ।

ਅੰਮ੍ਰਿਤਸਰ : ਗ੍ਰੇਟ ਸਪੋਰਟਸ ਕਲੱਬ ਅੰਮ੍ਰਿਤਸਰ ਵੱਲੋ ਪਹਿਲਾ ਇੰਟਰ ਸਕੂਲ ਗਤਕਾ ਮੁਕਾਬਲੇ ਵਿਵੇਕ ਪਬਲਿਕ ਸਕੂਲ ਏਅਰ ਪੋਰਟ ਰੋਡ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਏ ਗਏ ਜਿਸ ਵਿਚ ਜਿਲ੍ਹੇ ਭਰ ਤੋ 24 ਸਕੂਲਾ ਦੀਆਂ ਗੱਤਕਾ ਟੀਮਾਂ ਨੇ ਭਾਗ ਲਿਆ।ਇਸ ਸੰਬੰਦੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਲੱਬ ਦੇ ਪੰਜਾਬ ਗਤਕਾ ਕੋਆਰਡੀਨੇਟਰ ਮਨਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਜਿਲ੍ਹੇ ਦੇ ਤਕਰੀਬਨ 24 ਸਕੂਲਾਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਸ਼ਮੂਲੀਅਤ ਕੀਤੀ ਹੈ ਅਤੇ ਬੱਚਿਆਂ ਅੰਦਰ ਗਤਕੇ ਅਤੇ ਸਿੱਖੀ ਲਈ ਜੋਸ਼ ਦੇਖਣ ਵਾਲਾ ਸੀ ਓਹਨਾ ਕਿਹਾ ਕਿ ਮੁਕਾਬਲੇ ਬਹੁਤ ਹੀ ਸਖਤ ਸਨ ਕਿਉਂ ਕਿ ਸਾਰੇ ਖਿਡਾਰੀ ਪੂਰੀ ਤਿਆਰੀ ਨਾਲ ਆਏ ਸੀ ਲੇਕਿਨ ਤਜਰਬੇਕਾਰ ਜੱਜਮੈਂਟ ਸਾਹਿਬਾਨ ਨੇ ਆਪਣੀ ਪਾਰਖੂ ਅੱਖ ਨਾਲ ਜੋ ਫੈਸਲਾ ਕੀਤਾ ਸੱਭ ਨੇ ਉਸਨੂੰ ਹੱਸਦੇ ਹੱਸਦੇ ਕਬੂਲ ਕੀਤਾ।ਸਕੂਲ ਪ੍ਰਿੰਸੀਪਲ ਨੇ ਆਏ ਹੋਏ ਖਿਡਾਰੀਆਂ ਨੂੰ ਜੀ ਆਇਆਂ ਕਿਹਾ ਅਤੇ ਇਨਾਮ ਵੰਡ ਸਮਾਰੋਹ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਓਵਰਆਲ ਟਰਾਫੀ ਹੋਲੀ ਹਰਟ ਪ੍ਰੈਸੀਡੈਂਸੀ ਸਕੂਲ ਲੋਹਾਰਕਾ ਨੇ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਦੂਸਰਾ ਇਨਾਮ ਜਗਤ ਜਯੋਤੀ ਮਾਡਲ ਹਾਈ ਸਕੂਲ ਅਤੇ ਤੀਸਰਾ ਸਥਾਨ ਜੇ. ਆਰ. ਡੀ. ਸਕੂਲ ਅਜਨਾਲਾ ਦੇ ਹਿੱਸੇ ਆਇਆ।ਮਨਵਿੰਦਰ ਸਿੰਘ ਵਿੱਕੀ ਦੁਆਰਾ ਸਾਰੇ ਜੈਤੂ ਖਿਡਾਰੀਆਂ ਨੂੰ ਮੁਬਾਰਕਾਂ ਦਿਤੀਆਂ ਗਈਆ।

Leave a Reply

Your email address will not be published.