ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਮੁੰਡੀ ਖਰੜ ਵੱਲੋ ਨੈਸ਼ਨਲ ਪੱਧਰ ਦੇ ਗਤਕਾ ਮੁਕਾਬਲੇ ਕਰਵਾਏ ਗਏ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਮੁੰਡੀ ਖਰੜ ਵੱਲੋ ਦੂਸਰੇ ਨੈਸ਼ਨਲ ਪੱਧਰ ਦੇ ਗਤਕਾ ਮੁਕਾਬਲੇ ਕਰਵਾਏ ਗਏ ਜਿਸ ਵਿਚ 10 ਉੱਚ ਕੋਟੀ ਦੀਆ ਗਤਕਾ ਟੀਮਾਂ ਨੇ ਸ਼ਮੂਲੀਅਤ ਕੀਤੀ. ਇਸ ਸੰਬਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੋਸਾਇਟੀ ਦੇ ਮੁੱਖ ਸੇਵਾਦਾਰ ਸ. ਹਰਜੀਤ ਸ਼ਿੰਘ ਜੀ ਦੇ ਦੱਸਿਆ ਕਿ ਗਤਕੇ ਦੇ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਸ਼ਾਸਤਰ ਪ੍ਰਦਰਸ਼ਨ ਵਿਚ ਨਿਰਵੈਰ ਖਾਲਸਾ ਗਤਕਾ ਅਖਾੜਾ ਰਾਜਪੁਰਾ ਨੇ ਪਹਿਲਾ, ਖਾਲਸਾ ਅਕਾਲ ਪੁਰਖ ਕਿ ਫੌਜ ਗਤਕਾ

ਅਖਾੜਾ ਕੁਰਾਲੀ ਨੇ ਦੂਜਾ ਅਤੇ ਅਕਾਲ ਸਹਾਇ ਗਤਕਾ ਅਖਾੜਾ ਲੁਧਿਆਣਾ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਫਰੀ-ਸੋਟੀ ਦੇ ਮੁਕਾਬਲਿਆਂ ਵਿਚ ਅੰਮ੍ਰਿਤਸਰ ਨੇ ਪਹਿਲਾ,ਰਾਜਪੁਰਾ ਨੇ ਦੂਜਾ ਅਤੇ ਅੰਬਾਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ.ਇਨ੍ਹਾਂ ਮੁਕਾਬਲਿਆਂ ਦੀ ਦੇਖ ਰੇਖ ਅਤੇ ਜੱਜਮੈਂਟ ਭਾਈ ਹਰਦੀਪ ਸਿੰਘ ਪਟਿਆਲਾ ਪੰਜਾਬ ਪ੍ਰਧਾਨ ਸ਼੍ਰੋ:ਗਤਕਾ ਫੇਡ: ਆਫ ਇੰਡੀਆ ਚੀਫ ਰੈਫਰੀ ਸ਼੍ਰੋ: ਗੁ:ਪ੍ਰ

: ਕਮੇਟੀ ,ਇੰਦਰਪਾਲ ਸਿੰਘ ਅੰਬਾਲਾ ਨੇ ਕੀਤੀ.ਗਤਕਾ ਮੁਕਾਬਲੇ ਸ਼੍ਰੋਮਣੀ ਗਤਕਾ ਫੇਡ ਆਫ ਇੰਡੀਆ ਦੇ ਨਿਯਮਾਂ ਅਨੁਸਾਰ ਕਰਵਾਏ ਗਏ. ਇਨ੍ਹਾਂ ਮੁਕਬਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਨੰਦਪੁਰ ਸਾਹਿਬ ਤੌ ਚੋਣ ਲੜ ਰਹੇ ਪ੍ਰੇਮ ਸਿੰਘ ਚੰਦੂਮਾਜਰਾ ਜੀ ਦੇ ਸਪੁੱਤਰ ਸਿਮਰਜੀਤ ਸਿੰਘ ਚੰਦੂਮਾਜਰਾ ਅਤੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਮੁਖ ਮਹਿਮਾਨ ਦੇ ਤੌਰ ਤੇ ਪਹੁੰਚੇ ਓਹਨਾ ਆਏ ਹੋਏ ਸਾਰੇ ਖਿਲਾੜੀਆਂ ਨੂੰ ਸੁਭ ਇੱਛਾਵਾਂ ਦਿਤੀਆਂ ਅਤੇ ਕਿਹਾ ਕਿ ਗਤਕਾ ਜੋ ਕਿ ਗੁਰੂ ਸਾਹਿਬਾਨ ਵੱਲੋ ਬਖਸੀ ਖੇਡ ਹੈ ਸਾਰਿਆਂ ਨੂੰ ਇਸ ਨਾਲ ਜੁੜਨਾ ਚਾਹੀਦਾ ਹੈ ਅਤੇ ਇਹੋ ਜਿਹੇ ਵੱਧ ਤੌ ਵੱਧ ਉਪਰਾਲੇ ਕਰਨੇ ਚਾਹਿੰਦੇ ਹਨ. ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਗਤਕਾ ਖੇਡ ਖੇਡਦੇ ਹੋਏ ਬੱਚੇ ਜਿਥੇ ਨਸ਼ਿਆਂ ਤੌ ਦੂਰ ਰਹਿੰਦੇ ਹਨ ਉਥੇ ਬਾਣੀ ਅਤੇ ਬਾਣੇ ਨਾਲ ਵੀ ਜੁੜਦੇ ਹਨ ਸੋ ਹਰ ਗੁਰਸਿੱਖ ਨੂੰ ਗਤਕਾ ਖੇਡ ਨੂੰ ਪ੍ਰਮੋਟ ਕਰਨਾ ਆਪਣਾ ਪਹਿਲਾ ਫਰਜ਼ ਸਮਝਣਾ ਚਾਹੀਦਾ ਹੈ. ਗਤਕੇ ਦੇ ਹੋਏ ਇਨ੍ਹਾਂ ਮੁਕਾਬਲਿਆਂ ਦਾ ਇਨਾਮ ਵੰਡ ਸਮਾਗਮ ਸ. ਕੇਸਰ ਸਿੰਘ, ਅਤੇ ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਦੇ ਸਮੂਹ ਅਉਦੇਦਾਰਾਂ ਦੁਆਰਾ ਕੀਤਾ ਗਿਆ. ਇਸ ਮੌਕੇ ਸਕਿਲਡ ਡਵੇਲੋਪਮੈਂਟਸੈੱਲ ਜ਼ੀਰਕਪੁਰ ਤੌ ਅਨਿਲ ਸ਼ਰਮਾ, ਆਰ.ਐਨ. ਭਾਰਦਵਾਜ, ਪੰਡਿਤ ਦਿਵਾਕਰ ਰਤੁਰੀ,ਪੰਡਿਤ ਵੀਰੇਂਦਰ ਸ਼ਾਸਤਰੀ, ਪਰਮਿੰਦਰ ਸਿੰਘ, ਅਤੇ ਸ. ਬਰਿੰਦਰ ਸਿੰਘ ਬਲ, ਸ. ਸੁਰਿੰਦਰ ਸਿੰਘ, ਸ. ਕਿ੍ਰਪਾਲ ਸਿੰਘ ਬਾਜਵਾ, ਸ.ਮਨਜੀਤ ਸਿੰਘ,ਸ.ਜੋਗਾ ਸਿੰਘ,ਮ.ਜਸਮੇਰ ਸਿੰਘ ਪ੍ਰਧਾਨ ਗੁਰਦਵਾਰਾ ਹਰਿਰਾਏ ਸਾਹਿਬ ਮੁੰਡੀ ਖਰੜ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ. ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਖਾਲਸੇ ਦੇ ਜਾਹੋ ਜਲਾਲ ਦਾ ਖੂਬ ਆਨੰਦ ਮਾਣਿਆ ਛੋਟੇ ਛੋਟੇ ਭੁਚੰਗੀਆਂ ਨੇ ਹੈਰਾਨ ਕਰ ਦੇਣ ਵਾਲ਼ੇ ਕਰਤੱਬ ਦਿਖਾ ਸਾਰਿਆਂ ਨੂੰ ਦੰਦਾਂ ਥੱਲੇ ਜੀਭ ਦੱਬਣ ਲਈ ਮਜਬੂਰ ਕਰ ਦਿੱਤਾ ਆਈਆਂ ਹੋਈਆਂ ਸਬ ਟੀਮਾਂ ਨੇ ਕੋਰੀਓਗ੍ਰਾਫੀ ਰਾਹੀ ਕੋਈ ਕੋਈ ਸੁਨੇਹਾ ਦੇਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਜਿਸਨੂੰ ਆਏ ਹੋਏ ਦਰਸ਼ਕਾਂ ਨੇ ਖੂਬ ਸਲਾਹਿਆ. ਮੁੱਖ ਸੇਵਾਦਾਰ ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਹਰਜੀਤ ਸਿੰਘ ਜੀ ਨੇ ਕਿਹਾ ਕਿ ਆਉਣ ਵਾਲ਼ੇ ਸਮੇ ਅੰਦਰ ਵੀ ਇਹੋ ਜਿਹੇ ਪ੍ਰੋਗਰਾਮ ਕਰਵਾਏ ਜਾਣਗੇ ਤਾ ਜੋ ਵੱਧ ਤੌ ਵੱਧ ਬਾਣੀ ਅਤੇ ਬਾਣੇ ਦਾ ਪ੍ਰਚਾਰ ਕੀਤਾ ਜਾ ਸਕੇ. ਹੋਰਨਾਂ ਤੌ ਇਲਾਵਾ ਇਸ ਮੌਕੇ ਸਮੂਹ ਸੁਸਾਇਟੀ ਮੈਂਬਰ ਵਜੋ ਸ. ਜਗਜੀਤ ਸਿੰਘ,ਸੁਰਜੀਤ ਸਿੰਘ,ਪਰਮਜੀਤ ਸਿੰਘ (ਨੇਵੀ),ਪਰਮਜੀਤ ਸਿੰਘ(ਪੀ.ਪੀ),ਹਰਜਿੰਦਰ ਸਿੰਘ,ਬਲਦੇਵ ਸਿੰਘ,ਰਿਪੁਦਮਨ ਸਿੰਘ,ਖਜ਼ਾਨ ਸਿੰਘ, ਮੈਡਮ ਸ਼ਮਾਂ ਅਤਰੀ, ਮਨਜੀਤ ਕੋਰ, ਗੁਰਵਿੰਦਰ ਕੌਰ, ਹਰਪ੍ਰੀਤ ਕੌਰ, ਜਸਵੀਰ ਕੌਰ, ਮੇਘਾ, ਗਗਨ ਹਾਜ਼ਿਰ ਸਨ.

 

Leave a Reply

Your email address will not be published.