ਐਜੂਸਟਾਰ ਆਦਰਸ਼ ਸਕੂਲ ਵਿਖੇ ‘ਵਿਸ਼ਵ ਕਿਤਾਬ ਦਿਵਸ’ ਮਨਾਇਆ ਗਿਆ
ਐਜੂਸਟਾਰ ਆਦਰਸ਼ ਸਕੂਲ ਵਿਖੇ ‘ਵਿਸ਼ਵ ਕਿਤਾਬ ਦਿਵਸ’ ਮਨਾਇਆ ਗਿਆ। ਯੂਨੈਸਕੋ ਵੱਲੋਂ ਇਹ ਦਿਵਸ ਲੋਕਾਂ ਅੰਦਰ ਪੜ੍ਹਨ ਦਾ ਉਦੇਸ਼ ਵਿਕਸਿਤ ਕਰਨ ਅਤੇ ਕਲਪਨਾ ਦੇ ਜ਼ਜ਼ਬੇ ਨੂੰ ਵਧਾਉਣ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਦਿਨ ਸੰਬੰਧੀ ਐਜੂਸਟਾਰ ਆਦਰਸ਼ ਸਕੂਲ ਵਿੱਚ ਮੌਜੂਦ ਲਾਇਬ੍ਰੇਰੀ ਵਿਚਲੀਆਂ ਕਿਤਾਬਾਂ ਬਾਰੇ ਕਵਿਤਾ, ਨਾਟਕ, ਨਾਅਰੇ ਅਤੇ ਜਾਣਕਾਰੀ ਸਮੇਤ ਕਈ ਤਰ੍ਹਾਂ ਦੇ ਪ੍ਰੋਗਰਾਮਾ ਦਾ ਅਯੋਜਨ ਕੀਤਾ ਗਿਆ। ਸਕੂਲ ਦੇ ਬੋਰਡ ਨੂੰ ਦਿਲਚਸਪ ਕਿਤਾਬਾਂ ਨਾਲ ਸਜਾਇਆ ਗਿਆ, ਵਿਦਿਆਰਥੀਆਂ ਨੂੰ ਪੜ੍ਹਨ ਦੀ ਕੌਸ਼ਲ ਪ੍ਰਤੀ ਪਿਆਰ ਵਧਾਉਣ ਅਤੇ ਸਮਾਜ ਵਿੱਚ ਲੋਕਾਂ ਅੰਦਰ ਪੜ੍ਹਨ ਦੀ ਆਦਤ ਨੂੰ ਵਧਾਉਣ ਅਤੇ ਸਮਾਜ ਵਿੱਚ ਲੋਕਾਂ ਅੰਦਰ ਪੜ੍ਹਨ ਦੀ ਆਦਤ ਨੂੰ ਵਧਾਉਣ ਲਈ ਪ੍ਰੋਤਸਾਹਿਤ ਕੀਤਾ ਗਿਆ। ਸਕੂਲ ਲਾਈਬ੍ਰੇਰੀਅਨ ਸ਼੍ਰੀ ਮਤੀ ਰਜਿੰਦਰ ਕੁਮਾਰੀ ਅਤੇ ਸਹਾਇਕ ਲਾਈਬ੍ਰੇਰੀਅਨ ਸ. ਜਗਰੂਪ ਸਿੰਘ ਨੇ ਇਸ ਦਿਵਸ ਸੰਬੰਧੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਤਾਬਾਂ ਦੇ ਕਾਪੀ ਰਾਇਟ ਨਾਲ ਸੰਬੰਧਿਤ ਅਹਿਮ ਮੁੱਦਿਆਂ ਨੂੰ ਸਾਝਾਂ ਕੀਤਾ।