ਨਹਿਰ ਵਿਚ ਡੁੱਬਣ ਕਾਰਨ ASI ਦੀ ਮੌਤ
ਫ਼ਿਰੋਜ਼ਪੁਰ ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਇਕ ਏਐਸਆਈ ਅਮਨਦੀਪ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਏਐਸਆਈ ਮੋਗਾ ਥਾਣੇ ਵਿਚ ਤਾਇਨਾਤ ਸੀ। ਜਿਸ ਦੀ ਫ਼ਿਰੋਜ਼ਪੁਰ ਫੀਡਰ ਵਿਚ ਡੁੱਬਣ ਕਾਰਨ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਇਹ ਏਐਸਆਈ ਆਪਣੇ ਘਰੋਂ ਨਹਿਰ ਵਿਚ ਕੁਝ ਸਮੱਗਰੀ ਜਲ ਪ੍ਰਵਾਹ ਕਰਨ ਗਿਆ ਸੀ। ਜਿਥੇ ਉਹ ਤਿਲਕ ਕੇ ਨਹਿਰ ਵਿਚ ਡਿੱਗ ਗਿਆ। ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਮਨਦੀਪ ਨੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਮੌਕੇ ਉੱਤੇ ਪੁੱਜੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।