ਭਿਆਨਕ ਹਾਦਸੇ ‘ਚ ਅਕਾਲੀ ਲੀਡਰ ਦੀ ਪਰਿਵਾਰ ਸਣੇ ਮੌਤ

ਚੰਡੀਗੜ੍ਹ: ਸੜਕ ਹਾਦਸੇ ਵਿੱਚ ਅਕਾਲੀ ਲੀਡਰ ਤੇ ਉਸ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਨੂੰ ਖਰੜ-ਬਸੀ ਪਠਾਣਾ ਸੜਕ ’ਤੇ ਪਿੰਡ ਗੜਾਂਗਾ ਨੇੜੇ ਹੋਇਆ। ਇਸ ਹਾਦਸੇ ’ਚ ਸ਼੍ਰੋਮਣੀ ਅਕਾਲੀ ਦਲ, ਮੋਰਿੰਡਾ ਸ਼ਹਿਰੀ ਦੇ ਪ੍ਰਧਾਨ ਹਰਜੀਤ ਸਿੰਘ ਕੰਗ ਤੇ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਦੀ ਮੌਤ ਹੋ ਗਈ ਹੈ।

ਪੁਲਿਸ ਮੁਤਾਬਕ ਮ੍ਰਿਤਕਾਂ ਵਿੱਚ ਹਰਜੀਤ ਕੰਗ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਕੰਗ (ਪ੍ਰਧਾਨ, ਇਸਤਰੀ ਅਕਾਲੀ ਦਲ ਸ਼ਹਿਰੀ ਮੋਰਿੰਡਾ), ਨੂੰਹ ਨਵਨੀਤ ਕੌਰ ਤੇ 12 ਸਾਲਾ ਪੋਤੀ ਇਬਾਦਤ ਕੌਰ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਪਰਿਵਾਰ ਵਿਆਹ ’ਚ ਸ਼ਮੂਲੀਅਤ ਮਗਰੋਂ ਮੋਰਿੰਡਾ ਪਰਤ ਰਿਹਾ ਸੀ। ਇਸ ਦੌਰਾਨ ਕਾਰ ਗੜਾਂਗਾ ਕੋਲ ਕੰਟਰੋਲ ਗੁਆ ਕੇ ਪਲਟ ਗਈ ਤੇ ਸੜਕ ਕਿਨਾਰੇ ਖੜ੍ਹੇ ਗੰਦੇ ਪਾਣੀ ਵਿੱਚ ਜਾ ਡਿੱਗੀ।

Leave a Reply

Your email address will not be published. Required fields are marked *

You may have missed