ਐਜੂਸਟਾਰ ਆਦਰਸ਼ ਸਕੂਲ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

ਜਗਦੀਸ਼ ਸਿੰਘ ਕੁਰਾਲੀ: ਸੀ.ਬੀ.ਐਸ.ਈ. ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਵਿੱਚ ਆਦਰਸ਼ ਸਕੂਲ ਕਾਲੇਵਾਲ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਧੀਆ ਕਾਰਗੁਜਾਰੀ ਦਾ ਪ੍ਰਦਰਸ਼ਨ ਕੀਤਾ ਤੇ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਕੂਲ ਦੇ ਵਿਦਿਆਰਥੀ ਅਰਸ਼ਪ੍ਰੀਤ ਕੌਰ (93.6%), ਹਰਸ਼ੀਨ ਕੌਰ (93.4%), ਹਰਸਿਮਰਨ ਕੌਰ (92.4%), ਮਿੰਨੀ (91.2), ਸੁਖਮਨਵੀਰ ਸਿੰਘ (89.4%), ਤਰਨਜੋਤ ਕੌਰ (87.4%), ਮਨਜੋਤ ਕੌਰ (86.6%), ਅਮਨਜੋਤ ਸਿੰਘ (86%), ਗੁਰਕਿਰਤ ਸਿੰਘ (85.8%), ਕਿਰਨਦੀਪ ਕੌਰ (85.2%), ਜਪਸਿਮਰ ਕੌਰ (85%), ਮਨਮੀਤ ਕੌਰ (82.8%), ਜਸਨਪ੍ਰੀਤ ਕੌਰ (81.4%), ਗਗਨਦੀਪ ਕੌਰ (81%), ਰੀਚਾ ਮਿਸ਼ਰਾ (80.8%) ਅਤੇ ਕੁਨਾਲ (80.2%) ਅੰਕ ਹਾਸਿਲ ਕੀਤੇ। ਸਕੂਲ ਦੀ ਪ੍ਰਿੰਸੀਪਲ ਸੁਖਪਾਲ ਕੌਰ ਨੇ ਦੱਸਿਆ ਕਿ ਬੱਚਿਆਂ ਦੀ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਉਨ੍ਹਾ ਦੇ ਮਾਪਿਆ ਤੇ ਅਧਿਆਪਕਾਂ ਸਿਰ ਬੱਝਦਾ ਹੈ, ਜਿਨ੍ਹਾਂ ਦੀ ਯੋਗ ਅਗਵਾਈ ਸਦਕਾ ਬੱਚੇ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਿੱਚ ਸਫਲ ਰਹੇ।

Leave a Reply

Your email address will not be published.