ICSE ਤੇ ISC 10ਵੀਂ ਤੇ 12ਵੀਂ ਦੀ ਪ੍ਰੀਖਿਆ ਦੇ ਨਤੀਜੇ ਹੋਏ ਜਾਰੀ
ਨਵੀਂ ਦਿੱਲੀ— ਕਾਊਂਸਿਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ.ਆਈ.ਐੱਸ.ਸੀ.ਈ.) ਨੇ ਇੰਡੀਅਨ ਸਰਟੀਫਿਕੇਟ ਆਫ ਸੈਕੰਡਰੀ ਐਜ਼ੂਕੇਸ਼ਨ (ਆਈ.ਸੀ.ਐੱਸ.ਈ.) ਜਮਾਤ 10ਵੀਂ ਅਤੇ ਇੰਡੀਅਨ ਸਕੂਲ ਸਰਟੀਫਿਕੇਟ (ਆਈ.ਐੱਸ.ਸੀ.) ਜਮਾਤ 12ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ। 10ਵੀਂ-12ਵੀਂ ਦੇ ਸਾਰੇ ਵਿਦਿਆਰਥੀ ਸੀ.ਆਈ.ਐੱਸ.ਸੀ.ਈ. ਦੀ ਅਧਿਕਾਰਤ ਵੈੱਬਸਾਈਟ https://www.cisce.org/ ‘ਤੇ ਆਪਣਾ ਰਿਜਲਟ ਦੇਖ ਸਕਦੇ ਹਨ।
98.53 ਫੀਸਦੀ ਬੱਚਿਆਂ ਨੇ ਹਾਸਲ ਕੀਤੀ ਸਫ਼ਲਤਾ
ਇਸ ਵਾਰ 98.53 ਫੀਸਦੀ ਬੱਚਿਆਂ ਨੇ ਸਫ਼ਲਤਾ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ICSE ਪ੍ਰੀਖਿਆ ‘ਚ ਵੈਸਟਰਨ ਰੀਜਨ ਨੇ ਟਾਪ ਕੀਤਾ ਹੈ। ਰਿਪੋਰਟਸ ਅਨੁਸਾਰ ਵੈਸਟਰਨ ਰੀਜਨ ਦਾ ਕੁੱਲ ਪਾਸ ਫੀਸਦੀ 99.76 ਫੀਸਦੀ ਹੈ।
ਡਿਜੀਟਲ ਮਾਰਕਸ਼ੀਟ ਅਤੇ ਪਾਸ ਸਰਟੀਫਿਕੇਟ
ਸੀ.ਆਈ.ਐੱਸ.ਸੀ.ਈ. ਦੀ ਵੈੱਬਸਾਈਟ ICSE ਅਤੇ ISC ਪ੍ਰੀਖਿਆ ਦੇ ਨਤੀਜੇ ਆਉਣ ਤੋਂ ਬਾਅਦ 7 ਦਿਨਾਂ ਤੱਕ ਖੁੱਲ੍ਹੀ ਰਹੇਗੀ। ਕਾਊਂਸਿਲ ਦੀ ਡਿਜੀਟਲ ਲਾਕਰ ਸਹੂਲਤ ‘ਚ ਵਿਦਿਆਰਥੀ ਆਪਣੇ ਨੰਬਰ ਦੀ ਸਟੇਟਮੈਂਟ ਅਤੇ ਪਾਸ ਸਰਟੀਫਿਕੇਟ ਲੈ ਸਕਦੇ ਹਨ।
2018 ਦਾ ਰਿਜਲਟ ਆਇਆ ਸੀ 14 ਮਈ
ਪਿਛਲੇ ਸਾਲ ਸੀ.ਆਈ.ਐੱਸ.ਸੀ.ਈ. ਨੇ ICSE ਰਿਜਲਟ ਅਤੇ ISC ਰਿਜਲਟ 2018 ਦਾ ਐਲਾਨ 14 ਮਈ ਨੂੰ ਕੀਤਾ ਸੀ। ਪਿਛਲੇ ਸਾਲ ਆਈ.ਸੀ.ਐੱਸ.ਈ. ਰਿਜਲਟ 98.51 ਫੀਸਦੀ ਰਿਹਾ ਸੀ, ਜਦੋਂ ਕਿ ਆਈ.ਐੱਸ.ਸੀ. ਰਿਜਲਟ 96.21 ਫੀਸਦੀ ਰਿਹਾ ਸੀ। ਆਈ.ਐੱਸ.ਸੀ. 12ਵੀਂ ‘ਚ 7 ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰ ਕੇ ਟਾਪ ਕੀਤਾ ਸੀ, ਜਦੋਂ ਕਿ ਆਈ.ਸੀ.ਐੱਸ.ਈ. 10ਵੀਂ ‘ਚ ਨਵੀਂ ਮੁੰਬਈ ਦੇ ਸੇਂਟ ਮੇਰੀ ਦੇ ਸਵੈਮ ਦਾਸ ਨੇ 99.40 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ।