ਤਰਨਤਾਰਨ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ, ਮੁਲਜ਼ਮ ਗ੍ਰਿਫਤਾਰ

ਤਰਨਤਾਰਨ ਦੇ ਸਰਕਾਰੀ ਸਕੂਲ ਤੋਂ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸਕੂਲ ਦੇ ਚਪੜਾਸੀ ਨੇ 10ਵੀਂ ਦੀ ਇੱਕ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੀੜਤ ਵਿਦਿਆਰਥਣ ਨੂੰ ਉਸ ਦੀ ਹੀ ਇੱਕ ਸਾਥੀ ਵਿਦਿਆਰਥਣ ਬਹਾਨੇ ਨਾਲ ਹੋਸਟਲ ਲੈ ਗਈ ਅਤੇ ਚਪੜਾਸੀ ਨੇ ਉੱਥੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ।

ਲੜਕੀ ਜਦੋਂ ਰੋਂਦੇ ਹੋਏ ਘਰ ਪਹੁੰਚੀ ਤਾਂ ਪੂਰੀ ਘਟਨਾ ਦਾ ਖ਼ੁਲਾਸਾ ਹੋਇਆ। ਘਟਨਾ ਤੋਂ ਬਾਅਦ ਪੀੜਤਾ ਦੇ ਪਰਵਾਰਕ ਮੈਂਬਰਾਂ ਨੇ ਸਕੂਲ ਪਹੁੰਚ ਕੇ ਹੰਗਾਮਾ ਕੀਤਾ। ਪੀੜਤਾ ਦੇ ਪਿਤਾ ਦਾ ਇਲਜ਼ਾਮ ਹੈ ਕਿ ਸਕੂਲ ਵਿੱਚ ਪਹਿਲਾਂ ਵੀ ਉਨ੍ਹਾਂ ਦੀ ਧੀ ਨਾਲ ਛੇੜਛਾੜ ਹੋ ਚੁੱਕੀ ਹੈ ਜਿਸ ਦੀ ਸ਼ਿਕਾਇਤ ਅਧਿਆਪਕਾ ਨੂੰ ਦਿੱਤੀ ਗਈ ਪਰ ਸਕੂਲ ਪ੍ਰਬੰਧਕਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਹਾਲਾਂਕਿ ਸਕੂਲ ਦੀ ਪ੍ਰਿੰਸੀਪਲ ਹੁਣ ਪੂਰੇ ਮਾਮਲੇ ਵਿੱਚ ਕਾਰਵਾਈ ਦੀ ਗੱਲ ਕਹਿ ਰਹੇ ਹਨ ਅਤੇ ਸਕੂਲ ਦੇ ਪੁਰਸ਼ ਸਟਾਫ਼ ਨੂੰ ਬਦਲਣ ਦੀ ਗੱਲ ਕਹਿ ਰਹੇ ਹਨ। ਮਾਮਲਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਨਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਇਸ ਘਟਨਾ ਨੇ ਇੱਕ ਵਾਰ ਫਿਰ ਸਕੂਲਾਂ ਵਿੱਚ ਲੜਕੀਆਂ ਦੀ ਸੁਰੱਖਿਆ ਉਤੇ ਸਵਾਲ ਖੜੇ ਕੀਤੇ ਹਨ।

Fi

Leave a Reply

Your email address will not be published.