ਪੰਜਾਬ ਦੀ ਧੀ ਨੇ ਬਣਾਇਆ ਨਵਾਂ ਰਿਕਾਰਡ

ਪੰਜਾਬ ਦੀ ਧੀ ਰਮਨਜੋਤ ਕੌਰ ਨੇ ਨੇ ਦੱਖਣੀ ਅਫ਼ਰੀਕਾ ਦੇ ਸਭ ਤੋਂ ਉੱਚੇ ਪਰਬਤ ਕਲੋਮੰਜਾਰੋਂ ਦੀ ਚੋਟੀ ਨੂੰ 24 ਘੰਟਿਆਂ ‘ਚ ਸਰ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਆਪਣੇ ਮਾਤਾ-ਪਿਤਾ ਦੀ ਪ੍ਰੇਰਨਾ ਅਤੇ ਸਹਾਇਤਾ ਨਾਲ ਇਹ ਮੁਕਾਮ ਹਾਸਲ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਕੁਝ ਨਵਾਂ ਕਰਨ ਦੀ ਚਾਹਤ ਉਸ ਨੂੰ ਦੱਖਣੀ ਅਫਰੀਕਾ ਲੈ ਗਈ, ਜਿਥੇ ਉਸ ਨੇ ਵਿਸ਼ਵ ਦੀ ਚੌਥੇ ਨੰਬਰ ਦੀ ਸਭ ਤੋਂ ਉੱਚੀ ਚੋਟੀ ਕਲੋਮੰਜਾਰੋਂ, ਜਿਸ ਦੀ ਸਮੁੰਦਰ ਤਲ ਤੋਂ ਉਚਾਈ 19341 ਫੁੱਟ ਹੈ, ਨੂੰ 24 ਘੰਟਿਆਂ ‘ਚ ਫ਼ਤਹਿ ਕਰ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ।ਰਮਨ ਨੇ ਦੱਸਿਆ ਕਿ ਪਹਿਲਾਂ ਇਸ ਚੋਟੀ ਨੂੰ 54 ਘੰਟਿਆਂ ‘ਚ ਸਰ ਕਰਨ ਦਾ ਰਿਕਾਰਡ ਸੀ। ਰਮਨਜੋਤ ਅਨੁਸਾਰ ਹੁਣ ਉਹ ਰੂਸ ਦੀ ਉੱਚੀ ਚੋਟੀ ‘ਤੇ ਜਾਣ ਦੀ ਇਛੁੱਕ ਹੈ ਅਤੇ ਇਸ ਮਗਰੋਂ ਵਿਸ਼ਵ ਦੀ ਸਭ ਤੋਂ ਪ੍ਰਮੁੱਖ ਚੋਟੀ ਮਾਊਂਟ ਐਵਰੈਸਟ ਨੂੰ ਫ਼ਤਹਿ ਕਰਨਾ ਚਾਹੁੰਦੀ ਹੈ।

ਰਮਨ ਨੇ ਦੱਸਿਆ ਕਿ ਉਸ ਨੇ 12 ਵਰਿ੍ਆਂ ਦੀ ਉਮਰ ਵਿਚ ਹੀ ਦੌੜ ਲਗਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਦਿੱਲੀ ਵਿਖੇ ਹੋਈ ਮੈਰਾਥਨ ‘ਚ ਉਸ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਮਾਰਸ਼ਲ ਆਰਟ ਤੇ ਰੇਸ ‘ਚ ਗੋਲਡ ਮੈਡਲ ਸਮੇਤ ਹੋਰ ਮੈਡਲ ਵੀ ਜਿੱਤੇ।

Leave a Reply

Your email address will not be published.