ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਰੱਦ

ਲੰਡਨ ਦੇ ਵੈਸਟਮਿੰਸਟਰ ਕੋਰਟ ਨੇ ਭਾਰਤੀ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਪੀਐਨਬੀ ਘੁਟਾਲਾ ਮਾਮਲੇ ਵਿੱਚ ਭਾਰਤ ਸਰਕਾਰ ਨੀਰਵ ਮੋਦੀ ਦੀ ਸਪੁਰਦਗੀ ਚਾਹੁੰਦੀ ਹੈ। ਨੀਰਵ ਮੋਦੀ ਜਨਵਰੀ 2018 ਤੋਂ ਯੂਕੇ ਵਿੱਚ ਰਹਿ ਰਿਹਾ ਹੈ। ਨੀਰਵ ਮੋਦੀ ‘ਤੇ ਪੰਜਾਬ ਨੈਸ਼ਨਲ ਬੈਂਕ ਤੋਂ ਕਰੀਬ 13 ਹਜ਼ਾਰ ਕਰੋੜ ਰੁਪਏ ਦਾ ਉਧਾਰ ਲੈ ਕੇ ਨਾ ਚੁਕਾਉਣ ਦਾ ਇਲਜ਼ਾਮ ਹੈ।

ਮਾਮਲੇ ਦੀ ਅਗਲੀ ਸੁਣਵਾਈ 30 ਮਈ ਨੂੰ ਹੋਵੇਗੀ। ਨੀਰਵ ਨੂੰ 19 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੀਰਵ ਦੀ ਜ਼ਮਾਨਤ ਅਰਜ਼ੀ ਰੱਦ ਹੋਈ ਹੈ। ਇਸ ਤੋਂ ਪਹਿਲਾਂ ਵੀ 29 ਮਾਰਚ ਨੂੰ ਉਹ ਅਦਾਲਤ ਵਿਚ ਪੇਸ਼ ਹੋਇਆ ਸੀ। ਉਸ ਸਮੇਂ ਵੀ ਅਦਾਲਤ ਨੇ ਨੀਰਵ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਜੱਜ ਦਾ ਕਹਿਣਾ ਸੀ ਕਿ ਇਸ ਗੱਲ ਦੀ ਪੂਰੀ ਆਸ਼ੰਕਾ ਹੈ ਕਿ ਜ਼ਮਾਨਤ ਮਿਲਣ ਤੋਂ ਬਾਅਦ ਨੀਰਵ ਆਤਮ ਸਮਰਪਣ ਨਹੀਂ ਕਰੇਗਾ। ਇਹ ਤੀਜੀ ਵਾਰ ਹੈ ਜਦੋਂ ਨੀਰਵ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ ਗਈ ਹੈ।

Fir

Leave a Reply

Your email address will not be published.