September 24, 2020

ਮਹਾਰਾਣੀ ਪ੍ਰਨੀਤ ਕੌਰ ਦਾ ਪਟਿਆਲਾ ‘ਚ ਜ਼ਬਰਦਸਤ ਵਿਰੋਧ, ਭਾਸ਼ਣ ਸ਼ੁਰੂ ਹੁੰਦੇ ਚੱਲੇ ਇੱਟਾਂ-ਰੋੜੇ ਤੇ ਕਿਰਪਾਨਾਂ

ਪਟਿਆਲਾ: ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਲਈ ਚੋਣ ਲੜਨੀ ਸੌਖੀ ਨਹੀਂ ਜਾਪ ਰਹੀ। ਅੱਜ ਉਹ ਪਟਿਆਲਾ ਨੇੜੇ ਸਮਾਣਾ ਦੇ ਪਿੰਡ ਕਲਾਰਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਸਨ ਪਰ ਉਨ੍ਹਾਂ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਉੱਥੇ ਇੱਟਾਂ-ਰੋੜੇ ਚੱਲਣੇ ਸ਼ੁਰੂ ਹੋ ਗਏ। ਕਈ ਪਿੰਡ ਵਾਸੀ ਘਟਨਾ ਵਿੱਚ ਜ਼ਖ਼ਮੀ ਹੋ ਗਏ। ਇਸ ਦੌਰਾਨ ਲੋਕਾਂ ਨੇ ਮਹਾਰਾਣੀ ਨੂੰ ਕਾਲ਼ੀਆਂ ਝੰਡੀਆਂ ਵੀ ਦਿਖਾਈਆਂ। ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਲਈ ਚੋਣ ਲੜਨੀ ਸੌਖੀ ਨਹੀਂ ਜਾਪ ਰਹੀ। ਅੱਜ ਉਹ ਪਟਿਆਲਾ ਨੇੜੇ ਸਮਾਣਾ ਦੇ ਪਿੰਡ ਕਲਾਰਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਸਨ ਪਰ ਉਨ੍ਹਾਂ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਉੱਥੇ ਇੱਟਾਂ-ਰੋੜੇ ਚੱਲਣੇ ਸ਼ੁਰੂ ਹੋ ਗਏ। ਕਈ ਪਿੰਡ ਵਾਸੀ ਘਟਨਾ ਵਿੱਚ ਜ਼ਖ਼ਮੀ ਹੋ ਗਏ। ਇਸ ਦੌਰਾਨ ਲੋਕਾਂ ਨੇ ਮਹਾਰਾਣੀ ਨੂੰ ਕਾਲ਼ੀਆਂ ਝੰਡੀਆਂ ਵੀ ਦਿਖਾਈਆਂ।

ਇਸ ਮੌਕੇ ਜ਼ਖ਼ਮੀ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਇੱਟਾਂ, ਪੱਥਰ ਤੇ ਕਿਰਪਾਨਾਂ ਕਾਂਗਰਸ ਵੱਲੋਂ ਚਲਾਈਆਂ ਗਈਆਂ ਸੀ। ਪਰਨੀਤ ਕੌਰ ਦੇ ਜਾਣ ਬਾਅਦ ਉਹ ਸ਼ਾਂਤੀ ਨਾਲ ਵਿਰੋਧ ਕਰ ਰਹੇ ਸੀ ਪਰ ਕਾਂਗਰਸੀਆਂ ਨੇ ਇੱਟਾਂ-ਪੱਥਰ ਮਾਰ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ।ਅਕਾਲੀ ਦਲ ਦਾ ਇਲਜ਼ਾਮ ਸੀ ਕਿ ਕਾਂਗਰਸ ਨੇ ਪੰਚਾਇਤੀ ਚੋਣਾਂ ਦੌਰਾਨ ਉਹਨਾਂ ਦੇ ਜਿੱਤੇ ਹੋਏ ਸਰਪੰਚ ਨੂੰ ਹਾਰਿਆ ਹੋਇਆ ਐਲਾਨ ਦਿੱਤਾ ਸੀ।

Leave a Reply

Your email address will not be published. Required fields are marked *