ਵੰਡ ਤੋਂ ਬਾਅਦ ਪਹਿਲੀ ਵਾਰ: ਪਾਕਿਸਤਾਨ ਫੌਜ ਨੇ ਮਨਾਇਆ ‘ਹਰੀ ਸਿੰਘ ਨਲਵਾ’ ਦਾ ਸ਼ਹੀਦੀ ਦਿਹਾੜਾ

0

ਪਿਸ਼ਾਵਰ:  ਭਾਰਤ-ਪਾਕਿ ਵੰਡ ਦੇ ਬਾਅਦ ਪਹਿਲੀ ਵਾਰ ਪਾਕਿਸਤਾਨ ਵਿੱਚ ਪਹਿਲੀ ਵਾਰ ਪਾਕਿ ਫੌਜ ਦੀ ਅਗਵਾਈ ਵਿੱਚ ਖਾਲਸਾ ਰਾਜ ਦੇ ਸੂਰਬੀਰ ਜਰਨੈਲ ਸਿਰਦਾਰ ਹਰੀ ਸਿੰਘ ਨਲੂਆ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।

ਇਹ ਦਿਹਾੜਾ ਬੀਤੀ 30 ਅਪ੍ਰੈਲ ਨੂੰ ਸੂਬਾ ਖ਼ੈਬਰ ਪਖਤੂਨਖਵਾ ਦੇ

ਕਿਲੇ ਵਿਚ ਹੋਏ ਪ੍ਰੋਗਰਾਮ ਦੀਆ ਤਸਵੀਰਾਂ

ਪਿਸ਼ਾਵਰ ਸ਼ਹਿਰ ਵਿਚਲੇ ਕਿਲ੍ਹਾ ਜਮਰੌਦ ਵਿਖੇ ਉਨ੍ਹਾਂ ਦੀ ਸਮਾਧ ਦੇ ਸਥਾਨ ‘ਤੇ ਮਨਾਇਆ ਗਿਆ।

 

ਬਰਸੀ ਮਨਾਉਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।ਪਿਸ਼ਾਵਰ ਤੋਂ ‘ਪੱਤਰਕਾਰਾਂ’ ਨਾਲ ਇਸ ਬਾਰੇ ‘ਚ ਜਾਣਕਾਰੀ ਸਾਂਝੀ ਕਰਦਿਆਂ ਪਿਸ਼ਾਵਰੀ ਸਿੱਖ ਆਗੂ ਗੁਰਪਾਲ ਸਿੰਘ ਨੇ ਦੱਸਿਆ ਕਿ ਸ: ਨਲੂਆ ਦੀ ਬਰਸੀ ਦੇਸ਼ ਦੀ ਵੰਡ ਦੇ ਬਾਅਦ ਪਹਿਲੀ ਵਾਰ ਉਕਤ ਕਿਲ੍ਹੇ ‘ਚ ਮਨਾਈ ਗਈ ਹੈ।ਇਸ ਮੌਕੇ  70 ਦੇ ਕਰੀਬ ਪਿਸ਼ਾਵਰੀ ਸਿੱਖ ਅਤੇ ਪਾਕਿ ਫ਼ੌਜ ਦੇ ਅਧਿਕਾਰੀ ਹਾਜ਼ਰ ਰਹੇ।ਗੁਰੂ ਕਲਗੀਧਰ ਸਿੰਘ ਸਭਾ ਗੁਰਦੁਆਰਾ ਭਾਈ ਜੋਗਾ ਸਿੰਘ ਕਮੇਟੀ ਵਲੋਂ ਪਾਕਿਸਤਾਨੀ ਸੈਨਾ ਦੇ ਅਧਿਕਾਰ ਅਧੀਨ ਉਕਤ ਕਿਲ੍ਹੇ ‘ਚ ਇਹ ਸ਼ਹੀਦੀ ਦਿਹਾੜਾ ਮਨਾਇਆ ਗਿਆ।ਇਸ ਮੌਕੇ ਕਿਲ੍ਹੇ ‘ਚ ਸ: ਨਲੂਆ ਦੀ ਸਮਾਧ ਦੇ ਸਾਹਮਣੇ ਉਸਾਰੇ ਗਏ ਥੜੇ ‘ਤੇ ਸ੍ਰੀ ਸੁਖਮਨੀ ਸਾਹਿਬ, ਚੌਪਈ ਸਾਹਿਬ ਅਤੇ ਆਨੰਦ ਸਾਹਿਬ ਦੇ ਪਾਠ ਉਪਰੰਤ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ।ਫ਼ੌਜ ਦੇ ਅਧਿਕਾਰੀਆਂ ਨੇ ਕਿਲ੍ਹੇ ‘ਚ ਬਰਸੀ ਮਨਾਉਣ ਪਹੁੰਚੇ ਪਿਸ਼ਾਵਰੀ ਸਿੱਖਾਂ ਨੂੰ ਕਿਲ੍ਹੇ ‘ਚ ਮੌਜੂਦ ਇਤਿਹਾਸਕ ਨਿਸ਼ਾਨੀਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਕਿਲ੍ਹੇ ਦੀਆਂ ਹੋਰ ਯਾਦਗਾਰਾਂ ਦਾ ਵੀ ਦੌਰਾ ਕਰਵਾਇਆ।ਗੁਰਪਾਲ ਸਿੰਘ ਦੇ ਉਦਮ ਸਦਕਾ ਸ: ਹਰੀ ਸਿੰਘ ਨਲੂਆ ਦੀ ਸਮਾਧ ਵਿਖੇ ਫ਼ੌਜ ਦੇ ਅਧਿਕਾਰੀਆਂ ਵਲੋਂ ਸਥਾਈ ਤੌਰ ‘ਤੇ ਉਨ੍ਹਾਂ ਦੀ ਤਸਵੀਰ ਵੀ ਲਗਾਈ ਗਈ।ਜ਼ਿਕਰਯੋਗ ਹੈ ਕਿ ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਦੁਨੀਆਂ ਦੇ 10 ਮਹਾਨ ਜੇਤੂਆਂ ‘ਚ ਮਹਾਨ ਸਿੱਖ ਜਰਨੈਲ ਸ: ਹਰੀ ਸਿੰਘ ਨਲੂਆ ਦਾ ਨਾ ਸ਼ੁਮਾਰ ਕੀਤਾ ਗਿਆ ਹੈ।ਖਾਲਸਾ ਰਾਜ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸਿਰਦਾਰ ਹਰੀ ਸਿੰਘ ਨਲੂਆ ਦੀ 30 ਮੌਤ 30 ਅਪ੍ਰੈਲ 1837 ਨੂੰ ਗੋਲੀ ਲੱਗਣ ਕਾਰਨ ਹੋਈ ਸੀ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਕਿਲ੍ਹੇ ‘ਚ ਮੌਜੂਦ ਉਕਤ ਸਮਾਧ ਦੇ ਸਥਾਨ ‘ਤੇ ਉਨ੍ਹਾਂ ਦੇ ਪਾਲਿਤ ਪੁੱਤਰ ਸ: ਮਹਾਂ ਸਿੰਘ ਮੀਰਪੁਰੀਆ ਵਲੋਂ ਪ੍ਰਮੁੱਖ ਸਰਦਾਰਾਂ ਦੀ ਦੇਖ-ਰੇਖ ‘ਚ ਕੀਤਾ ਗਿਆ ਸੀ।

 

 

About Author

Leave a Reply

Your email address will not be published. Required fields are marked *

You may have missed