ਜ਼ੀਰਕਪੁਰ ਦੇ ਹਰਮਨਜੀਤ ਸਿੰਘ ਨੇ ਕੀਤਾ ਮਾਤਾ ਪਿਤਾ ਦਾ ਨਾਂ ਰੋਸ਼ਨ। ਪੜ੍ਹਾਈ ਵਿਚ ਲਏ 92.8 ਪ੍ਰਤੀਸ਼ਤ ਅੰਕ।

ਜ਼ੀਰਕਪੁਰ: ਸਥਾਨਕ ਸ਼ਹਿਰ ਦੇ ਹਰਮਨਜੀਤ ਸਿੰਘ ਨੇ ਦਸਵੀ ਕਲਾਸ ਦੇ ਵਿੱਚੋ 92.8 ਪ੍ਰਤੀਸ਼ਤ ਅੰਕ ਲੈਕੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਪੂਰੇ ਇਲਾਕੇ ਵਿਚ ਰੋਸ਼ਨ ਕੀਤਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਮਨਜੀਤ ਦੇ ਪਿਤਾ ਅਜੀਤਪਾਲ ਸਿੰਘ ਸਹੋਤਾ ਜੋ ਕਿ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੇ ਹਨ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਓਹਨਾ ਕਿਹਾ ਕਿ ਹਰਮਨਜੀਤ ਜੋਕੇ ਦਿਕਸ਼ਾਂਤ ਇੰਟਰਨੈਸ਼ਨਲ ਸਕੂਲ ਜ਼ੀਰਕਪੁਰ ਵਿਖੇ ਦਸਵੀ ਕਲਾਸ ਵਿਚ ਪੜਦਾ ਸੀ ਤਾ ਸਕੂਲ ਵੱਲੋ ਕਰਵਾਏ ਜਾਂਦੇ ਹਰ ਇਕ ਇਵੇੰਟ ਵਿਚ ਸ਼ਮੂਲੀਅਤ ਰੱਖਦਾ ਸੀ ਅਤੇ ਵਧੀਆ ਨਤੀਜੇ ਤਕ ਪਹੁੰਚਦਾ ਸੀ ਨੇ ਇਕ ਵਾਰ ਫਿਰ ਦਸਵੀ ਦੇ ਫਾਈਨਲ ਪੇਪਰਾਂ ਵਿਚ ਵੀ ਵਧੀਆ ਕਾਰਗੁਜਾਰੀ ਕਰਦੇ ਹੋਏ 92.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਉਹਨਾਂ ਕਿਹਾ ਕਿ ਇਹ ਸਬ ਹਰਮਨਜੀਤ ਦੇ ਅਧਿਆਪਕਾਂ ਵੱਲੋ ਕਰਵਾਈ ਸਖਤ ਮਿਹਨਤ ਦਾ ਨਤੀਜਾ ਹੈ ਜੋ ਦਿਕਸ਼ਾਂਤ ਸਕੂਲ ਦੇ ਬੱਚਿਆਂ ਨੇ ਮੈਰਿਟ ਵਿਚ ਆਪਣਾ ਸਥਾਨ ਬਣਾਇਆ ਹੈ। ਓਹਨਾ ਸਕੂਲ ਦੇ ਅਧਿਆਪਕਾਂ ਨੂੰ ਮੁਬਾਰਕਾਂ ਦਿਤੀਆਂ ਅਤੇ ਕਿਹਾ ਕਿ ਸਾਨੂੰ ਆਪਣੇ ਪੁੱਤਰ ਤੇ ਮਾਣ ਹੈ ਅਤੇ ਉਮੀਦ ਕਰਦੇ ਹਾਂ ਕਿ ਇਹ ਅੱਗੇ ਤੋ ਵੀ ਐਵੇ ਹੀ ਵਧੀਆ ਪੁਜੀਸ਼ਨਾਂ ਹਾਸਿਲ ਕਰਦਾ ਰਹੇਗਾ।

Leave a Reply

Your email address will not be published.