ਤਾਲਿਬਾਨ ਨੇ 2 ਚੌਕੀਆਂ ”ਤੇ ਕੀਤਾ ਹਮਲਾ, 15 ਅਧਿਕਾਰੀਆਂ ਦੀ ਮੌਤ

ਕਾਬੁਲ – ਅਫਗਾਨਿਸਤਾਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤਾਲਿਬਾਨ ਨੇ ਪੱਛਮੀ ਬੜਗੀਸ ਸੂਬੇ ‘ਚ 2 ਸੁਰੱਖਿਆ ਚੌਕੀਆਂ ‘ਤੇ ਹਮਲਾ ਕੀਤਾ। ਜਿਸ ‘ਚ 15 ਸੁਰੱਖਿਆ ਕਰਮੀ ਮਾਰੇ ਗਏ ਹਨ। ਸ਼ੁੱਕਰਵਾਰ ਸਵੇਰੇ ਹੋਏ ਹਮਲੇ ‘ਚ 11 ਹੋਰ ਜ਼ਖਮੀ ਹੋਏ ਹਨ। ਸੂਬੇ ਦੇ ਵਕੀਲ ਜਿਆਓਦੀਨ ਅਕਜ਼ਈ ਨੇ ਦੱਸਿਆ ਕਿ ਤਾਲਿਬਾਨ ਨੇ ਬਾਲਾ ਮੁਰਘਾਬ ਜ਼ਿਲੇ ‘ਚ 2 ਚੌਂਕੀਆਂ ‘ਤੇ ਹਮਲਾ ਕੀਤਾ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਕੈਸ ਮੰਗਲ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ ਪਰ ਜ਼ਖਮੀਆਂ ਦੇ ਬਾਰੇ ‘ਚ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ‘ਚ ਤਾਲਿਬਾਨ ਨੇ ਸੁਰੱਖਿਆ ਬਲਾਂ ‘ਤੇ ਹਮਲੇ ਤੇਜ਼ ਕੀਤੇ ਹਨ। ਉਥੇ ਅਫਗਾਨਿਸਤਾਨ ‘ਚ ਸ਼ਾਂਤੀ ਲਈ ਤਾਲਿਬਾਨ ਅਤੇ ਅਮਰੀਕਾ ਵਿਚਾਲੇ ਗੱਲਬਾਤ ਹਾਲ ਹੀ ‘ਚ ਦੋਹਾ ‘ਚ ਖਤਮ ਹੋਈ ਹੈ।

Leave a Reply

Your email address will not be published.