ਬੀਬੀ ਲਖਵਿੰਦਰ ਕੌਰ ਗਰਚਾ ਨੇ ਤਿਵਾੜੀ ਦੀ ਜਿੱਤ ਯਕੀਂਨੀ ਬਣਾਉਣ ਲਈ ਕੱਢਿਆ ਵਿਸ਼ਾਲ ਰੋਡ ਸ਼ੋ।

ਰੈਲੀ ਦੀਆ ਤਸਵੀਰਾਂ

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਦੀ ਅਗਵਾਈ ਵਿਚ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਜੋ ਕਿ ਖਰੜ ਤੋਂ ਸ਼ੁਰੂ ਹੋ ਕੇ ਕੁਰਾਲੀ ਜਾ ਕੇ ਸਮਾਪਤ ਹੋਇਆ। ਸ਼ੋਅ ਦੌਰਾਨ ਬੀਬੀ ਗਰਚਾ ਓਪਨ ਜੀਪ ਵਿਚ ਸਵਾਰ ਸਨ ਅਤੇ ਸ਼ੋਅ ਵਿਚ 200 ਦੇ ਕਰੀਬ ਕਾਰਾਂ ਅਤੇ ਵੱਡੀ ਗਿਣਤੀ ਵਿਚ ਮੋਟਰਸਾਈਕਲਾਂ ‘ਤੇ ਸਵਾਰ ਨੌਜਵਾਨਾਂ ਨੇ ਸ਼ਾਮਿਲ ਹੋ ਕੇ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਫ਼ਤਵਾ ਦਿੱਤਾ।

ਚੇਅਰਮੈਨ ਆਰਗੇਨਾਈਜ਼ਰ ਹਰਜੀਤ ਸਿੰਘ ਗੰਜਾ ਅਤੇ ਸਾਥੀਆਂ ਦੀ ਦੇਖਰੇਖ ਵਿਚ ਕੱਢੇ ਇਸ ਰੋਡ ਸ਼ੋਅ ਨੇ ਜਿੱਥੇ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਸ਼ਿਖਰਾਂ ‘ਤੇ ਪਹੁੰਚਾ ਦਿੱਤਾ ਹੈ! ਖਰੜ ਸ਼ਹਿਰ ਦੇ ਲਾਂਡਰਾਂ ਰੋਡ ‘ਤੇ ਸਥਿਤ ਸ਼ਿਵਾਲਿਕ ਸਿਟੀ ਤੋਂ ਸ਼ੁਰੂ ਹੋਏ ਇਸ ਰੋਡ ਸ਼ੋਅ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਗਰਚਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਤਾਂ ਜੋ ਦੇਸ਼ ਵਿਚੋਂ ਮੋਦੀ ਸਰਕਾਰ ਦਾ ਸਫ਼ਾਇਆ ਕਰਨ ਵਿਚ ਹਲਕੇ ਦਾ ਬਣਦਾ ਯੋਗਦਾਨ ਪਾਇਆ ਜਾ ਸਕੇ।

ਬੀਬੀ ਗਰਚਾ ਨੇ ਹਲਕਾ ਖਰੜ ਦੇ ਲੋਕਾਂ ਨੂੰ ਮੁਖਾਤਿਬ ਹੁੰੰਦਿਆਂ ਕਿਹਾ ਕਿ ਉਹ ਪਹਿਲਾਂ ਦੀ ਤਰਾਂ ਅੱਗੋਂ ਵੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਹਾਜ਼ਰ ਰਹਿਣਗੇ ਅਤੇ ਉਨ੍ਹਾਂ ਦੇ ਹਰ ਦੁੱਖ ਸੁੱਖ ਵਿਚ ਸ਼ਾਮਿਲ ਹੁੰਦੇ ਰਹਿਣਗੇ। ਰੋਡ ਸ਼ੋਅ ਦੇ ਕੁਰਾਲੀ ਵਿਖੇ ਪਹੁੰਚਣ ‘ਤੇ ਪ੍ਰਮੋਦ ਜੋਸ਼ੀ, ਰਾਜਿੰਦਰ ਕਾਕਨ, ਰਾਜੇਸ਼ ਰਾਠੌਰ, ਵਿਪਨ ਕੁਮਾਰ ਸਾਬਕਾ ਕੌਂਸਲਰ, ਅਮਿਤ ਗੌਤਮ, ਵਿਸ਼ਵ ਬੰਧੂ, ਕੈਪਟਨ ਗੁਰਚਰਨ ਸਿੰਘ ਸਾਬਕਾ ਕੌਂਸਲਰ ਅਤੇ ਹੋਰ ਵੱਡੀ ਗਿਣਤੀ ਵਿਚ ਸਮਰਥਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।

ਇਸ ਮੌਕੇ ਮਨਜੀਤ ਕੰਬੋਜ਼, ਰਵਿੰਦਰ ਸਿੰਘ ਰਵੀ, ਮੁਹੰਮਦ ਸਦੀਕ, ਪੀਟਰ ਮਸੀਹ, ਸਤਬੀਰ ਸਿੰਘ, ਅਗਮ ਪੰਨੂ, ਸਤਨਾਮ ਭੰਗੂ, ਟਿੰਕੂ ਸੈਣੀ ਜਕੜਮਾਜਰਾ, ਸੱਤੀ ਸ਼ਿੰਗਾਰੀਵਾਲਾ, ਭਾਨੂ ਕਾਂਸਲ, ਦੀਪਕ, ਸੌਰਵ ਖੱਤਰੀ, ਲੱਕੀ ਸੰਤੇਮਾਜਰਾ, ਮਨਦੀਪ ਪੰਨੂ, ਜੀਤੀ, ਮਨਿੰਦਰ ਬਿੱਟੂ, ਹਰਦੀਪ ਸਰਾਓ ਕੌਂਸਲਰ ਮੋਹਾਲੀ, ਕਾਲਾ ਸਿੰਗਲਾ, ਹੈਪੀ, ਪਿੰਕੂ ਚੁੰਨੀ, ਗੋਲਡੀ, ਜੀਤੀ, ਅੰਕੁਰ ਖੰਨਾ ਆਦਿ ਵੀ ਹਾਜ਼ਰ ਸਨ।

Leave a Reply

Your email address will not be published.