ਦਿੱਲੀ-ਹਰਿਆਣਾ ਤੌ ਬਾਅਦ ਹੁਣ ਕੇਜਰੀਵਾਲ ਦੇ ਪੰਜਾਬ ‘ਚ ਡੇਰੇ

0

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕ ਤੋਂ ਪੰਜਾਬ ਵਿੱਚ ਡੇਰੇ ਲਾ ਰਹੇ ਹਨ। 12 ਨੂੰ ਦਿੱਲੀ ਵਿੱਚ ਲੋਕ ਸਭਾ ਦੀਆਂ ਵੋਟਾਂ ਮੁਕੰਮਲ ਹੋਣ ਮਗਰੋਂ ਕੇਜਰੀਵਾਲ 13 ਤੋਂ 17 ਮਈ ਤਕ ਪੰਜਾਬ ‘ਚ ਰਹਿਣਗੇ।ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੰਤਰੀ ਮੁਨੀਸ਼ ਸਿਸੋਦੀਆ ਸਮੇਤ ਦਰਜਨ ਦੇ ਕਰੀਬ ਸੀਨੀਅਰ ਨੇਤਾ ਵੀ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ‘ਚ ਚੋਣ ਮੁਹਿੰਮ ਭਖ਼ਾਉਣ ਲਈ ਆਉਣਗੇ। ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਦੱਸਿਆ ਕਿ ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ, ਸਤਿੰਦਰ ਜੈਨ, ਕੈਬਨਿਟ ਮੰਤਰੀ ਗੋਪਾਲ ਰਾਏ, ਰਜਿੰਦਰਪਾਲ ਗੁਪਤਾ, ਡਿਪਟੀ ਸਪੀਕਰ ਰਾਖੀ ਬਿੜਲਾ, ਲੋਕ ਸਭਾ ਚੋਣ ਰਹੇ ਰਾਘਵ ਚੱਢਾ ਤੇ ਆਤਿਸ਼ੀ, ਅਮਾਨਾਤੁਲਾ, ਵਿਧਾਇਕ ਨਰੇਸ਼ ਯਾਦਵ ਤੇ ਅਵਤਾਰ ਸਿੰਘ ਕਾਲਕਾ ਸਮੇਤ ਕਈ ਹੋਰ ਸੀਨੀਅਰ ਆਗੂ ਪੰਜਾਬ ‘ਚ ਪ੍ਰਚਾਰ ਕਰਨਗੇ।

14 ਮਈ ਨੂੰ ਬਰਨਾਲਾ-ਸੰਘੇੜਾ-ਸ਼ੇਰਪੁਰ-ਧੂਰੀ-ਸੰਗਰੂਰ ਤੱਕ ਰੋਡ ਸ਼ੋਆ ਅਤੇ ਭਵਾਨੀਗੜ, ਦਿੜਬਾ ਤੇ ਸੁਨਾਮ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ।
15 ਮਈ ਨੂੰ ਬਠਿੰਡਾ ਲੋਕ ਸਭਾ ਹਲਕੇ ਦੇ ਪਹਿਲੇ ਪਿੰਡ ਢੈਪਈ ਤੋਂ ਲੈ ਕੇ ਭੀਖੀ-ਬੋੜਾਵਾਲ, ਗੁਰਨੇਕਲਾ-ਬੁਢਲਾਡਾ-ਫਫੜੇ ਭਾਈ ਕੇ-ਮਾਨਸਾ ਤੇ ਫਿਰ ਮੌੜ-ਕਮਾਲੂ-ਢਿੰਗਰਾ-ਸ਼ੇਖਪੁਰਾ-ਤਲਵੰਡੀ-ਲਾਲੇਆਣਾ-ਮਾਹੀ ਨੰਗਲ-ਭਾਂਗੀਵਾਂਦਰ-ਜੱਸੀ ਪਹੁਵਾਲੀ-ਬਠਿੰਡਾ ਤੱਕ ਰੋਡ ਸ਼ੋਆ ਤੇ ਜਨਸਭਾ ਕਰਨਗੇ।
16 ਮਈ ਨੂੰ ਫਰੀਦਕੋਟ ਲੋਕ ਸਭਾ ਹਲਕੇ ਦੇ ਜੈਤੋ-ਕੋਟਕਪੂਰਾ-ਫਰੀਦਕੋਟ-ਮੁੱਦਕੀ-ਬਾਘਾਪੁਰਾਣਾ ਤੇ ਫਿਰ ਨਿਹਾਲ ਸਿੰਘ ਵਾਲਾ-ਫੂਲੋਵਾਲੀ ਪੁਲ-ਚੜਿੱਕ-ਬੁੱਧ ਸਿੰਘ ਵਾਲਾ ਤੋਂ ਮੋਗਾ ਤੱਕ ਰੋਡ ਸ਼ੋਅ ਤੇ ਚੋਣ ਰੈਲੀਆਂ ਸੰਬੋਧਨ ਕਰਨਗੇ।
17 ਮਈ ਨੂੰ ਪਟਿਆਲਾ ਲੋਕ ਸਭਾ ਹਲਕੇ ‘ਚ ਨਾਭਾ-ਪਟਿਆਲਾ-ਰਾਜਪੁਰਾ ਤੋਂ ਜੀਰਕਪੁਰ ਤੱਕ ਰੋਡ ਸ਼ੋਆ ਕਰਨਗੇ।

About Author

Leave a Reply

Your email address will not be published. Required fields are marked *

You may have missed