ਵੋਟਿੰਗ ਸੁ਼ਰੂ ਹੁੰਦਿਆਂ ਸਵੇਰੇ-ਸਵੇਰੇ ਦੋ ਭਾਜਪਾ ਕਾਰਕੁੰਨਾਂ ਨੂੰ ਮਾਰੀ ਗੋਲ਼ੀ

ਭਾਰਤ ਦੇ 7 ਸੂਬਿਆਂ ਦੀਆਂ 59 ਸੀਟਾਂ ਉੱਤੇ ਇਸ ਵੇਲੇ ਵੋਟਾਂ ਪਾਉਣ ਦਾ ਕੰਮ ਚੱਲ ਰਿਹਾ ਹੈ। ਇਹ ਦੇਸ਼ ਵਿੱਚ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਛੇਵਾਂ ਗੇੜ ਹੈ। ਅੱਜ ਸਵੇਰੇ–ਸਵੇਰੇ ਪੱਛਮੀ ਬੰਗਾਲ ਵਿੱਚ ਦੋ ਭਾਜਪਾ ਕਾਰਕੁੰਨਾਂ ਨੂੰ ਗੋਲੀ ਮਾਰੀ ਗਈ ਹੈ। ਅੱਜ ਵੋਟਰ 979 ਉਮੀਦਵਾਰਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਵਿੱਚ ਕੈਦ ਕਰ ਦੇਣਗੇ। ਇੰਝ 483 ਸੀਟਾਂ ਉੱਤੇ ਵੋਟਾਂ ਪੈ ਜਾਣਗੀਆਂ। ਫਿਰ ਆਖ਼ਰੀ ਗੇੜ 19 ਮਈ ਨੂੰ ਹੋਣਾ ਹੈ, ਜਿਸ ਵਿੱਚ ਸੱਤ ਰਾਜਾਂ – ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀਆਂ 59 ਸੀਟਾਂ ਉੱਤੇ ਪੋਲਿੰਗ ਹੋਵੇਗੀ।

Leave a Reply

Your email address will not be published.