September 27, 2020

ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਨੇ ਮਨਾਇਆਂ ਅੱਠਵਾਂ ਸਥਾਪਨਾ ਦਿਵਸ

ਸਮਾਰੋਹ ਦੌਰਾਨ ਮੌਕੇ ਤੇ ਮੌਜੂਦ ਅਧਿਆਪਕ

ਜਗਦੀਸ਼ ਸਿੰਘ ਕੁਰਾਲੀ: ਐਜੂਸਟਾਰ ਆਦਰਸ਼ ਸਕੂਲ, ਕਾਲੇਵਾਲ ਵਿੱਚ 9 ਮਈ ਨੂੰ ਅੱਠਵਾਂ ਸਥਾਪਨਾ ਦਿਵਸ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ ਪ੍ਰਾਰਥਨਾ ਸਭਾ ਦੁਆਰਾ ਕੀਤੀ ਗਈ। ਇਸ ਪ੍ਰੋਗਰਾਮ ਦਾ ਆਗਾਜ਼ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਪਵਨ ਕੁਮਾਰ, ਸ੍ਰੀ ਕ੍ਰਿਸ਼ਨ ਕੁਮਾਰ ਅਤੇ ਹੋਰ ਆਏ ਮਹਿਮਾਨਾਂ ਦੁਆਰਾ ਦੀਪਕ ਜਗਾਂ ਕੇ ਕੀਤਾ ਗਿਆ। ਇਸ ਮੋਕੇ ਵਿਦਿਆਰਥੀਆਂ ਨੇ ਡਾਂਸ ਤੇ ਭੰਗੜੇ ਨਾਲ ਸਭ ਦਾ ਮਨੋਰੰਜਨ ਕੀਤਾ। ਵਿਸ਼ੇਸ ਪ੍ਰਾਰਥਨਾ ਸਭਾ ਦੀ ਵਿਜੇਤਾ ਪਹਿਲੀ ‘ਏ’, ਨੌਵੀਂ ‘ਬੀ’ ਤੇ ਐਕਸਪ੍ਰੋਲਰਰ-1 ਜਮਾਤ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।‘ਅਗਨੀ ਹਾਊਸ’ ਨੂੰ ਸਭ ਤੋਂ ਸ਼੍ਰੇਸਟ ਹਾਊਸ ਘੋਸ਼ਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਖਪਾਲ ਕੌਰ ਜੀ ਵੱਲੋਂ 4 ਅਧਿਆਪਕਾ ਅਤੇ 2 ਸਹਾਇਕ ਕਰਮਚਾਰੀਆਂ ਨੂੰ ਸਕੂਲ ਵਿੱਚ ਪੰਜ ਸਾਲ ਪੂਰੇ ਹੋਣ ਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ। ਸ. ਗੁਲਜ਼ਾਰ ਸਿੰਘ ਜੀ ਨੂੰ ਸਭ ਤੋਂ ਘੱਟ ਛੁੱਟੀਆਂ ਲੈਣ ਤੇ ਹੋਰ ਉਪਲੱਬਧੀਆਂ ਲਈ ਪ੍ਰਸ਼ੰਸਾ ਪੱਤਰ ਤੇ ਟ੍ਰਾਫੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਖਪਾਲ ਕੌਰ ਜੀ ਨੇ ਸਾਰਿਆਂ ਨੂੰ ਵਧਾਈ ਦਿੱਤੀ। ਸਕੂਲ ਦੇ ਕੋਆਡੀਨੇਟਰ ਨੇ ਸਕੂਲ ਦੇ ਸੁਰੂਆਤੀ ਦਿਨਾਂ ਨੂੰ ਯਾਦ ਕਰਦਿਆਂ ਸ਼ੁਰੂ ਵਿੱਚ ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ 230 ਸੀ ਪਰ ਇਸ ਅੱਠਵੇਂ ਸਾਲ ਵਿੱਚ ਵਿਦਿਆਰਥੀਆਂ ਦੀ ਗਿਣਤੀ 1300 ਦੇ ਲਗਭਗ ਹੈ ਬਾਰੇ ਸਭ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਵਿੱਚ ਮਠਿਆਈ ਵੰਡੀ ਗਈ। ਇਸ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਗਤੀਵਿਧੀ ਇੰਨਚਾਰਜ ਸ੍ਰੀ ਮਤੀ ਸਪਨਾ ਸ਼ਰਮਾ ਤੇ ਸੰਗੀਤ ਅਧਿਆਪਕਾ ਸ੍ਰੀਮਤੀ ਮੀਨਾ ਸ਼ਰਮਾ ਜੀ ਦੀ ਦੇਖ-ਰੇਖ ਹੇਠਾਂ ਕੀਤਾ ਗਿਆ।

Leave a Reply

Your email address will not be published. Required fields are marked *