ਸਤਿੰਦਰ ਸਰਤਾਜ ਦਾ ਵਲਿੰਗਟਨ ਵਿਖੇ ਪਾਰਲੀਮੈਂਟ ‘ਚ ਸਨਮਾਨ

ਔਕਲੈਂਡ -ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਸਥਿਤ ਪਾਰਲੀਮੈਂਟ ਦੇ ਫੰਕਸ਼ਨ ਹਾਲ ਦੇ ਵਿਚ ਅੱਜ ਪ੍ਰਸਿੱਧ ਪੰਜਾਬੀ ਗਾਇਕ ਤੇ ਨਾਇਕ ਡਾ ਸਤਿੰਦਰ ਸਰਤਾਜ ਦਾ ਵਿਸ਼ੇਸ਼ ਸਨਮਾਨ ਪਹਿਲੇ ਸਿੱਖ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਵੱਲੋਂ ਕੀਤਾ ਗਿਆ। ਇਸ ਮੌਕੇ ਨੇਸ਼ਨਲ ਪਾਰਟੀ ਦੇ ਨੇਤਾ ਸ੍ਰੀ ਸਾਇਮਨ ਬ੍ਰਿਜਸ ਅਤੇ ਭਾਰਤ ਦੇ ਹਾਈ ਕਮਿਸ਼ਨਰ ਸੰਜੀਵ ਕੋਹਲੀ ਵੀ ਹਾਜ਼ਿਰ ਸਨ। ਵਲਿੰਗਟਨ ਭਾਰਤੀ ਭਾਈਚਾਰੇ ਤੋਂ ਗੁਰਤੇਜ ਸਿੰਘ ਨੇ ਸਟੇਜ ਸੰਚਾਲਨ ਕਰਦਿਆਂ ਇਸ ਮੌਕੇ ਪੁਜੇ ਹੋਰ ਸੰਸਦ ਮੈਂਬਰਾ ਪ੍ਰਤੀ ਅਭਾਰ ਪ੍ਰਗਟ ਕੀਤਾ। ਉਨ੍ਹਾਂ ਡਾ ਸਤਿੰਦਰ ਸਰਤਾਜ ਦੇ ਗੀਤ-ਸੰਗੀਤ ਦੇ ਸਫਰ ਉਤੇ ਇਕ ਪੰਛੀ ਝਾਤ ਪਵਾਈ ਅਤੇ ਇਸ ਉਪਰੰਤ ਕੰਵਲਜੀਤ ਸਿੰਘ ਬਖਸ਼ੀ ਨੂੰ ਸੰਬੋਧਨ ਲਈ ਸੱਦਾ ਦਿੱਤਾ। ਕੰਵਲਜੀਤ ਸਿੰਘ ਬਖਸ਼ੀ ਨੇ ਆਏ ਸਾਰੇ ਸੰਸਦ ਮੈਂਬਰਾਂ ਅਤੇ ਗਾਇਕ ਡਾ। ਸਤਿੰਦਰ ਸਰਤਾਜ ਦਾ ਇਥੇ ਪੁੱਜਣ ਉਤੇ ਰਸਮੀ ਸਵਾਗਤ ਕੀਤਾ।
ਇਸ ਮੌਕੇ ਕੁਝ ਹੋਰ ਸੰਸਦ ਮੈਂਬਰ ਜਿਵੇਂ ਸ੍ਰੀ ਬ੍ਰੈਟ ਹਡਸਨ, ਮੈਡਮ ਨਿਕੋਲਾ ਵਿੱਲਸ, ਭਾਰਤੀ ਹਾਈ ਕਮਿਸ਼ਨਰ ਸੰਜੀਵ ਕੋਹਲੀ, ਭਾਰਤੀ ਭਾਈਚਾਰੇ ਤੋਂ  ਗੁਰਤੇਜ ਸਿੰਘ, ਔਕਲੈਂਡ ਤੋਂ ਨਵਜੋਤ ਸਿੰਘ ਅਤੇ ਹੋਰ ਕਈ ਸਖਸ਼ੀਅਤਾਂ ਹਾਜ਼ਿਰ ਸਨ। ਡਾ ਸਤਿੰਦਰ ਸਰਤਾਜ ਨੂੰ ਇਕ ਬਹੁਤ ਹੀ ਸੋਹਣਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਡਾ। ਸਤਿੰਦਰ ਸਰਤਾਜ ਨੇ ਪੂਰੇ ਪਾਰਲੀਮੈਂਟ ਦਾ ਟੂਰ ਲਾਇਆ ਅਤੇ ਹੋਰ ਜਾਣਕਾਰੀ ਹਾਸਿਲ ਕੀਤੀ। ਬਖਸ਼ੀ ਨੇ ਇਹ ਗੱਲ ਵੀ ਵਿਸ਼ੇਸ਼ ਤੌਰ ‘ਤੇ ਆਖੀ ਕਿ ਡਾ ਸਤਿੰਦਰ ਸਰਤਾਜ ਨੇ ਸੂਫੀਆਨਾ ਸੰਗੀਤ, ਸਭਿਆਚਾਰਕ ਸੰਗੀਤ, ਉਮਰਾਂ ਦੇ ਹਾਣੀ ਗੀਤਾਂ ਦੇ ਵਿਚ ਸਿਖਿਆਦਾਇਕ ਭਾਵ, ਵਿਸਰਦੇ ਵਿਰਸੇ ਅਤੇ ਇਤਿਹਾਸ ਨੂੰ ਮਾਲਾ ਦੀ ਤਰ੍ਹਾਂ ਪਰੋਣ ਦੀ ਸਫਲ ਕੋਸ਼ਿਸ਼ ਕੀਤੀ ਹੈ, ਜਿਸ ਕਰਕੇ ਉਹ ਸਰੋਤਿਆਂ ਦੇ ਦੇਸ਼-ਵਿਦੇਸ਼ ਵਿਚ ਹਰਮਨ ਪਿਆਰੇ ਬਣੇ ਹੋਏ ਹਨ। ਉਨ੍ਹਾਂ ਨੂੰ ਸਨਮਾਨਿਤ ਕਰਨ ‘ਤੇ ਮੈਂ ਆਪਣੇ ਵੱਲੋਂ ਉਨ੍ਹਾਂ ਦੇ ਸੰਗੀਤਕ ਸਫਰ ਦੀ ਸਮੁੱਚੀ ਕਾਮਯਾਬੀ ਉਤੇ ਮੋਹਰ ਲਾਉਣ ਦੇ ਬਰਾਬਰ ਸਮਝਾਗਾਂ।

Leave a Reply

Your email address will not be published. Required fields are marked *