ਖਾਲਸਾ ਪਬਲਿਕ ਸਕੂਲ ਮਾਛੀਵਾੜਾ ਸਾਹਿਬ ਦਾ ਨਤੀਜਾ ਰਿਹਾ ਸ਼ਾਨਦਾਰ। ਸਾਰੇ ਬੱਚਿਆਂ ਹਾਸਿਲ ਕੀਤੀ ਪਹਿਲੀ ਪੁਜੀਸ਼ਨ।

0

ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਰੋਡ ਮਾਛੀਵਾੜਾ ਸਾਹਿਬ ਦੇ ਦਸਵੀ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ

ਪਾਸ ਹੋਏ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਡਾਇਰੈਕਟਰ ਬਲਜਿੰਦਰ ਸਿੰਘ ਤੂਰ ਅਤੇ ਪ੍ਰਿੰਸੀਪਲ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਮੈਡਮ ਹਰਿੰਦਰ ਪਾਲ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਸਕੂਲ ਦੇ ਦਸਵੀ ਅਤੇ ਬਾਰ੍ਹਵੀਂ ਦੇ ਸਾਰੇ ਹੀ ਵਿਦਿਆਰਥੀ ਪਹਿਲੀ ਪੁਜੀਸ਼ਨ ਲੈਕੇ ਪਾਸ ਹੋਏ ਹਨ ਜੋ ਕਿ ਸਕੂਲ ਅਧਿਆਪਕਾ ਦੁਵਾਰਾ ਕਰਵਾਈ ਸਖਤ ਮਿਹਨਤ ਦਾ ਨਤੀਜਾ ਹੈ ਓਹਨਾ ਕਿਹਾ ਕਿ ਸਕੂਲ ਵਿਚ ਬੱਚਿਆਂ ਨੂੰ ਇਕ ਵਧੀਆ ਵਿਦਿਆਰਥੀ ਹੋਣ ਦੇ ਨਾਲ ਨਾਲ ਇਕ ਵਧੀਆ ਨਾਗਰਿਕ,ਵਧੀਆ ਖਿਡਾਰੀਆਂ ਵਾਲ਼ੇ ਗੁਣ ਸਿਖਾਏ ਜਾਂਦੇ ਹਨ ਤਾਂ। ਜੋ ਬਚੇ ਆਪਣੀ ਪੜਾਈ ਸੰਪੂਰਨ ਹੋਣ ਤੋ ਬਾਦ ਇਕ ਵਧੀਆ ਸਮਾਜ ਦੀ ਸਿਰਜਨਾ ਕਰਨ ਵਿਚ ਸਹਾਈ ਹੋਣ। ਤੂਰ ਸਾਹਿਬ ਨੇ ਦੱਸਿਆ ਕਿ ਦਸਵੀ ਕਲਾਸ ਵਿੱਚੋ ਹਰਦੀਪ ਕੌਰ ਨੇ 95..5,ਬਹਾਰ ਨੇ 94.6,ਜਸਪ੍ਰੀਤ ਕੌਰ 90.6,ਜਸਮੀਨ ਕੌਰ 89.6, ਹਰਮਨ ਸਿੰਘ 85.3ਅੰਕ ਹਾਸਿਲ ਕੀਤੇ ਅਤੇ ਬਾਰ੍ਹਵੀਂ ਕਲਾਸ ਦੀ ਹਰਮਨਪ੍ਰੀਤ ਕੌਰ ਨੇ 92.6,ਗੁਰਵਿੰਦਰ ਕੌਰ 91.4,ਚਰਨਜੀਤ ਸਿੰਘ 89.3,ਪਵਨੀਤ 87.7,ਗਗਨਦੀਪ ਕੌਰ 87.5,ਅਤੇ ਇੰਦਰਜੀਤ ਸਿੰਘ ਨੇ 86.6 ਅੰਕ ਲੈਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਨਤੀਜ਼ਾ ਆਉਣ ਤੋ ਬਾਅਦ ਸਕੂਲ ਅਧਿਆਪਕਾ ਸਕੂਲ ਪ੍ਰਿੰਸੀਪਲ ਅਤੇ ਡਾਇਰੈਕਟਰ ਸਾਹਿਬ ਵੱਲੋਂ ਸਾਰੇ ਬੱਚਿਆਂ ਨੂੰ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਰਾਜਿੰਦਰ ਸਿੰਘ ਤੂਰ,ਤੇਜਿੰਦਰ ਪਾਲ ਕੌਰ, ਪਰਵਿੰਦਰ ਕੌਰ,ਸੁਖਦੇਵ ਸਿੰਘ,ਹਰਮੀਤ ਕੌਰ,ਨਵਦੀਪ ਕੌਰ,ਰੀਨਾ ਮਲਹੋਤਰਾ,ਮਨਪ੍ਰੀਤ ਕੌਰ,ਜਗਦੀਪ ਕੌਰ,ਅਤੇ ਜਯੋਤੀ ਸ਼ਰਮਾ ਨੇ ਬੱਚਿਆਂ ਨੂੰ ਮੁਬਾਰਕਾਂ ਅਤੇ ਆਉਣ ਵਾਲ਼ੇ ਸਮੇ ਲਈ ਸ਼ੁਭ ਇੱਛਾਵਾਂ ਦਿਤੀਆਂ।

About Author

Leave a Reply

Your email address will not be published. Required fields are marked *

You may have missed