ਪ੍ਰਧਾਨ ਮੰਤਰੀ ਮੋਦੀ ਅੱਜ ਸੈਕਟਰ-34 ”ਚ ਕਰਨਗੇ ਰੈਲੀ

ਚੰਡੀਗੜ੍ਹ,(ਸੁਮੀਤ ਕੁਮਾਰ) : ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਵਲੋਂ ਅੱਜ ਸੈਕਟਰ-34 ਦੇ ਗੁਰਦੁਆਰਾ ਸਾਹਿਬ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਜੇ ਸੰਕਲਪ ਰੈਲੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ‘ਚ ਚੰਡੀਗੜ੍ਹ ਪੰਜਾਬ ਪਾਰਟੀ ਇੰਚਾਰਜ ਪ੍ਰਭਾਤ ਝਾਅ, ਚੋਣ ਇੰਚਾਰਜ ਕੈਪਟਨ ਅਭਿਮਨਿਊ, ਅਕਾਲੀ ਦਲ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਆਦਿ ਹਿੱਸਾ ਲੈਣਗੇ। ਰੈਲੀ ‘ਚ ਪਾਰਟੀ ਦੇ ਸੀਨੀਅਰ ਨੇਤਾਵਾਂ ਸਮੇਤ ਪ੍ਰਦੇਸ਼ ਪ੍ਰਧਾਨ ਸੰਜੈ ਟੰਡਨ ਤੇ ਅਕਾਲੀ-ਭਾਜਪਾ ਦੇ ਉਮੀਦਵਾਰ ਕਿਰਨ ਖੇਰ ਹਿੱਸਾ ਲੈਣਗੇ। ਉਧਰ ਸੋਮਵਾਰ ਨੂੰ ਸੰਜੈ ਟੰਡਨ ਨੇ ਰੈਲੀ ਲਈ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਥਾਂ ਦਾ ਦੌਰਾ ਕੀਤਾ ਤੇ ਪ੍ਰਸ਼ਾਨਿਕ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਰੈਲੀ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਂ ਲਈ ਪੁਲਸ ਪ੍ਰਸ਼ਾਸਨ ਵੀ ਚੌਕਸ ਹੈ। ਉਧਰ ਐੱਸ. ਪੀ. ਜੀ. ਦੇ ਵੀ ਆਲ੍ਹਾ ਅਧਿਕਾਰੀਆਂ ਨਾਲ ਸੰਜੈ ਟੰਡਨ ਨੇ ਗੱਲਬਾਤ ਕੀਤੀ। ਜਨਸਭਾ ‘ਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਇਨ੍ਹਾਂ ਇੰਤਜ਼ਾਮਾਂ ਲਈ ਵੀ ਟੰਡਨ ਨੇ ਬਾਰੀਕੀ ਨਾਲ ਧਿਆਨ ਦਿੱਤਾ।

Leave a Reply

Your email address will not be published.