ਬਿੱਟੂ ਦੁਗਾਲ ਦੀ ਬੇਵਕਤੀ ਮੌਤ ਨੇ ਕਬੱਡੀ ਖੇਡ ਪ੍ਰੇਮੀਆਂ ਨੂੰ ਹਿਲਾ ਕੇ ਰੱਖ ਦਿੱਤਾ : ਦਵਿੰਦਰ ਬਾਜਵਾ

ਕਬੱਡੀ ਖੇਡ ਜਗਤ ਦੇ ਸਿਖਰਾਂ ਤੇ ਪਹੁੰਚੇ ਖਿਡਾਰੀ ਬਿੱਟੂ ਦੁਗਾਲ ਦਾ ਇੰਝ ਬੇਵਕਤੀ ਤੁਰ ਜਾਣਾ ਕਬੱਡੀ ਜਗਤ ਨੂੰ ਕਦੇ ਨਾ ਵੀ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇਹੋ ਜਿਹੇ ਖਿਡਾਰੀ ਰੋਜ਼ ਰੋਜ਼ ਨਹੀਂ ਜੰਮਦੇ ਬਿੱਟੂ ਦੁਗਾਲ ਦੀ ਮੌਤ ਤੇ ਦੁੱਖ ਪ੍ਰਗਟ ਕਰਦੇ ਹੋੲੇ ਇਹ ਸ਼ਬਦ ਅੰਤਰਰਾਸ਼ਟਰੀ ਕਬੱਡੀ ਪ੍ਰਮੋਟਰ ਅਤੇ ਬਾਬਾ ਗਾਜੀ ਦਾਸ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ਕਹੇ ਉਨ੍ਹਾਂ ਭਰੇ ਮਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿੱਟੂ ਦੁਗਾਲ ਵਰਗਾ ਨੌਜਵਾਨ ਖਿਡਾਰੀ ਵੀਹ ਸਾਲ ਦੀ ਸਖਤ ਮਿਹਨਤ ਤੋਂ ਬਾਅਦ ਇਸ ਮੁਕਾਮ ਤੇ ਪਹੁੰਚਿਆ ਸੀ ਪਰ ਬੇਵਕਤੀ ਮੌਤ ਨੇ ਪਰਿਵਾਰ ਦੇ ਨਾਲ ਨਾਲ ਸਮੂਹ ਕਬੱਡੀ ਖੇਡ ਪ੍ਰੇਮੀਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ ਦਵਿੰਦਰ ਬਾਜਵਾ ਨੇ ਬਿੱਟੂ ਦੁਗਾਲ ਦੇ ਸੰਸਕਾਰ ਮੌਕੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਅਤੇ ਮੰਤਰੀ ਦੇ ਨਾ ਪਹੁੰਚਣ ਤੇ ਭਾਰੀ ਰੋਸ ਪ੍ਰਗਟ ਕੀਤਾ ਹੈ ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀ ਦੇ ਸਦੀਵੀ ਲਈ ਤੁਰ ਜਾਣ ਤੇ ਵੀ ਇਨ੍ਹਾਂ ਸਰਕਾਰਾਂ ਕੋਲ ਟਾਈਮ ਨਹੀਂ ਹੈ ਬਿੱਟੂ ਦੁਗਾਲ ਦੀ ਮੌਤ ਤੇ ਨਰਿੰਦਰ ਸਿੰਘ ਕੰਗ,ਨਰਿੰਦਰ ਸ਼ੇਰਗਿੱਲ, ਰਣਜੀਤ ਸਿੰਘ ਗਿਲ, ਜੈ ਸਿੰਘ ਚੱਕਲ, ਮਿੰਦਰ ਸੁਹਾਣਾ, ਜੋਤੀ ਅਟਵਾਲ, ਦਵਿੰਦਰ ਕੌਚ ਚਮਕੌਰ ਸਾਹਿਬ, ਪਹਿਲਵਾਨ ਪਰਮਿੰਦਰ ਡੂੰਮਛੇੜੀ, ਜੀਤਾ ਕਕਰਾਲੀ, ਮੇਜਰ ਕੋਚ ਸਹੇੜੀ, ਇੰਡੀਅਨ ਕਬੱਡੀ ਟੀਮ ਕੋਚ ਹਰਪ੍ਰੀਤ ਬਾਬਾ, , ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਨਰਿੰਦਰ ਮਾਵੀ, ਜੀਤੂ ਬਹੇੜ, ਜੱਸੀ ਬਲੋਂ ਮਾਜਰਾ, ਸੁਖਜਿੰਦਰ ਮਾਵੀ, ਮਨੀ ਧਨੌਰੀ, ਫੌਜੀ ਸੀਹੋਂ ਮਾਜਰਾ, ਮਨਿੰਦਰ ਕਿਸ਼ਨਪੁਰਾ, ਬਨੀ ਸਮਾਣਾ, ਸਪਿੰਦਰ ਮਨਾਣਾ, ਦਲਵੀਰ ਮਨਾਣਾ, ਪੰਮਾ ਸੁਹਾਣਾ, ਮੋਹਰ ਸਿੰਘ ਖਾਬੜਾ, ਜੰਗ ਸਿੰਘ ਸੋਲਖੀਆਂ, ਹਰਬੰਸ ਕੌਚ ਅਨੰਦਪੁਰ ਸਾਹਿਬ, ਗੁਰਸ਼ਰਨ ਬਿੰਦਰਖੀਅਾ, ਹਰਵਿੰਦਰ ਕੌਰ ਨੋਨਾ, ਅਤੇ ਬਾਬਾ ਗਾਜੀ ਦਾਸ ਕਲੱਬ ਦੇ ਸਮੂਹ ਮੈਂਬਰ, ਖੇਡ ਪ੍ਰਮੋਟਰ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਦੁੱਖ ਪ੍ਰਗਟ ਕੀਤਾ