ਕੁਰਾਲੀ ਦੇ ਲੋਕਾਂ ਵਿਚ ਮਤਦਾਨ ਪ੍ਰਤੀ ਭਾਰੀ ਉਤਸ਼ਾਹ ਹੁਣ ਤਕ ਹੋਇਆ 15 % ਮਤਦਾਨ

ਰਘੁਬੀਰ ਸਿੰਘ ਕੁਰਾਲੀ :ਅੱਜ ਪੰਜਾਬ ਰਾਜ ਵਿਚ ਵੋਟਾਂ ਪਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਨਾਗਰਿਕ ਵੱਧ ਚੜਕੇ ਸ਼ਮੂਲੀਅਤ ਕਰ ਰਹੇ ਹਨ. ਇਸੇ ਤਰਾਂ ਅਨੰਦਪੁਰ ਸਾਹਿਬ ਹਲਕੇ ਦੇ ਕੁਰਾਲੀ ਸ਼ਹਿਰ ਵਿਚ ਵੀ ਲੋਕਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ ਜਿਸ ਤਹਿਤ ਸਵੇਰੇ ੧੦ ਵਜੇ ਦੇ ਤਕਰੀਬਨ 15% ਮਤਦਾਨ ਹੋ ਚੁੱਕਿਆ ਸੀ . ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾ ਓਹਨਾ ਕਿਹਾ ਉਹ ਇਕ ਪੜੇ ਲਿਖੇ ਅਤੇ ਇਮਾਨਦਾਰ ਨੇਤਾ ਨੂੰ ਹੀ ਵੋਟ ਪਾਉਣਗੇ ਬੇਸ਼ੱਕ ਕਿਸੇ ਵੀ ਤਰਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਹੋਵੇ ਇਸਦੇ ਵੀ ਪ੍ਰਸਾਸ਼ਨ ਵੱਲੋ ਪੁਖਤਾ ਇੰਤਜ਼ਾਮ ਕੀਤੇ ਗਏ ਹਨ . ਇਹ ਖ਼ਬਰ ੧੧.੩੦ ਵਜੇ ਤਕ ਦੇ ਰੁਝਾਨ ਅਨੁਸਾਰ ਹੈ ਬਾਕੀ ਸ਼ਾਮ ਤਕ ਕਿੰਨੇ ਪ੍ਰਤੀਸ਼ਤ ਵੋਟ ਪਏਗੀ ਇਹ ਸ਼ਾਮ ਨੂੰ ਹੀ ਪਤਾ ਲਗੇਗਾ .

Leave a Reply

Your email address will not be published. Required fields are marked *