ਐਜੂਸਟਾਰ ਆਦਰਸ਼ ਵਿਖੇ ‘ਮਾਂ ਦਿਵਸ’ ਮਨਾਇਆ ਗਿਆ

 ਜਗਦੀਸ਼ ਸਿੰਘ ਕੁਰਾਲੀ:  ਪੰਜਵੀ ਜਮਾਤ ‘ਏ’ ਦੇ ਵਿਦਿਆਰਥੀਆਂ ਨੇ ‘ਮਾਂ ਦਿਵਸ’ ਸੰਬੰਧੀ ਵਿਸ਼ੇਸ ਪ੍ਰਾਰਥਨਾ ਸਭਾ ਦੀ ਪੇਸ਼ਕਾਰੀ ਦਿੱਤੀ। ਵਿਦਿਆਰਥੀਆਂ ਨੇ ਬੜੇ ਹੀ ਪਿਆਰ ਅਤੇ ਉਤਸ਼ਾਹ ਨਾਲ ‘ਮਾਂ ਦਿਵਸ’ ਸੰਬੰਧੀ ਕਵਿਤਾਵਾਂ ਪੇਸ਼ ਕੀਤੀਆਂ। ਮਾਂ ਦੇ ਵੱਖ-ਵੱਖ ਰੂਪਾ ਨੂੰ ਪੇਸ਼ ਕਰਦਾ ਹੋਇਆ ਇੱਕ ਨਾਟਕ ਪੇਸ਼ ਕੀਤਾ ਗਿਆ ਜਿਸ ਵਿੱਚ ਮਾਂ ਦੇ ਗੁਣਾਂ ਨੂੰ ਉਜਾਗਰ ਕੀਤਾ ਗਿਆ। ਵਿਦਿਆਰਥਣ ਵਸ਼ਿਕਾ ਨੇ ਮਾਂ ਸੰਬੋਧਨ ਕਰਦਾ ਹੋਇਆ ਗੀਤ ਗਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਵਿਦਿਆਰਥੀਆਂ ਨੇ ਮਾਂ ਦਿਵਸ ਸੰਬੰਧੀ ਸਲੋਗਨ ਦਿਖਾ ਕੇ ਇਸ ਦਿਵਸ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਜਮਾਤ ਦੀ ਅਧਿਆਪਕਾ ਸ਼੍ਰੀ ਮਤੀ ਜਸਵਿੰਦਰ ਕੌਰ ਨੇ ਮਾਂ ਦੇ ਦਰਜੇ ਦੀ ਮਹੱਤਤਾ ਨੂੰ ਦੱਸਦੇ ਹੋਏ ਉਸਦੇ ਪੈਰਾਂ ਵਿੱਚ ਸਵਰਗ ਦਾ ਨਿਵਾਸ ਹੋਣ ਦਾ ਅਹਿਸਾਸ ਕਰਵਾਇਆ।

Leave a Reply

Your email address will not be published.