ਐਜੂਸਟਾਰ ਆਦਰਸ਼ ਸਕੂਲ ਵਿਖੇ ਮਨਾਇਆ ਗਿਆ ‘ਵਿਸ਼ਵ ਪਰਿਵਾਰ ਦਿਵਸ’

ਸਮਾਗਮ ਉਪਰੰਤ ਪੰਜਵੀ ਜਮਾਤ ਦੇ ਵਿਦਿਆਰਥੀ
ਜਗਦੀਸ਼ ਸਿੰਘ: ਐਜੂਸਟਾਰ ਆਦਰਸ਼ ਸਕੂਲ ਵਿਖੇ ਜਮਾਤ ‘ਪੰਜਵੀ ਬੀ’ ਦੇ ਵਿਦਿਆਰਥੀਆਂ ਵੱਲੋਂ ‘ਵਿਸ਼ਵ ਪਰਿਵਾਰ ਦਿਵਸ’ ਸਬੰਧੀ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਇਸ ਦਿਵਸ ਸਬੰਧੀ ਕਵਿਤਾਵਾਂ, ਸਲੋਗਨ ਅਤੇ ਗੀਤਾਂ ਦੀ ਪ੍ਰਸਤੁਤੀ ਦਿੱਤੀ। ਵਿਦਿਆਰਥੀਆਂ ਨੇ ਇੱਕ ਮਾਈਮ ‘ਕੱਲ, ਅੱਜ ਅਤੇ ਕੱਲ’ ਦੀ ਬਹੁਤ ਹੀ ਸ਼ਲਾਘਾ ਯੋਗ ਪ੍ਰਸਤੁਤੀ ਦਿੱਤੀ। ਜਿਸ ਵਿੱਚ ਵਿਦਿਆਰਥੀਆਂ ਦੁਆਰਾ ਸਮੇਂ ਦੇ ਨਾਲ ਪਰਿਵਾਰਾਂ ਦੇ ਪਿਆਰ ਅਤੇ ਆਪਸੀ ਰਿਸ਼ਤਿਆਂ ਦੀ ਮਿਠਾਸ ਵਿੱਚ ਆਉਣ ਵਾਲੇ ਬਦਲਾਅ ਬਾਰੇ ਦਰਸ਼ਾਇਆ ਗਿਆ। ਅੰਤ ਵਿੱਚ ਜਮਾਤ ਦੀ ਅਧਿਆਪਕਾ ਸ਼ੀ ਮਤੀ ਹਰਪ੍ਰੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ‘ਵਿਸ਼ਵ ਪਰਿਵਾਰ ਦਿਵਸ’ ਦੀ ਵਧਾਈ ਦਿੱਤੀ ਅਤੇ ਪਰਿਵਾਰ ਦੀ ਮਨੁੱਖੀ ਜੀਵਨ ਵਿੱਚ ਮਹਤੱਤਾ ਨੂੰ ਸਮਝਾਇਆ।