ਕੈਪਟਨ ਅਮਰਿੰਦਰ ਸਿੰਘ ਦੇ ਅਸ਼ੀਰਵਾਦ ਸਦਕਾ ਬੀਬੀਗਰਚਾ ਦੀ ਕਾਂਗਰਸ ’ਚ ਮੁੜ ਬਹਾਲੀ-

0

ਬੀਬੀ ਗਰਚਾ ਨੂੰ ਸਿਰੋਪਾ ਪਾਕੇ ਮੁੜ ਬਹਾਲੀ ਕਰਦੇ ਹੋਏ ਲਾਲ ਸਿੰਘ

ਕਾਂਗਰਸ ਦੀ ਚੋਣ ਕਮੇਟੀ ਇੰਚਾਰਜ ਸ੍ਰ. ਲਾਲ ਸਿੰਘ ਨੇ ਬੀਬੀ ਗਰਚਾ ਨੂੰ ਸਿਰੋਪਾ ਭੇਂਟ ਕਰਕੇ ਪਾਰਟੀ ’ਚ ਕੀਤਾ ਬਹਾਲ- ਹਲਕਾ ਖਰੜ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਮਿਹਨਤ ਨਾਲ ਕੰਮ ਕਰਾਂਗੇ : ਬੀਬੀ ਗਰਚਾ

ਖਰੜ. :ਹਲਕਾ ਖਰੜ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਚ ਅੱਜ ਉਸ ਸਮੇਂ ਖੁਸ਼ੀ ਦੀ ਲਹਿਰ ਛਾ ਗਈ ਜਦੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਅਸ਼ੀਰਵਾਦ ਸਦਕਾ ਬੀਬੀ ਲਖਵਿੰਦਰਕੌਰ ਗਰਚਾ ਨੂੰ ਕਾਂਗਰਸ ਪਾਰਟੀ ਵਿਚ ਮੁੜ ਬਹਾਲ ਕਰ ਦਿੱਤਾ ਗਿਆ। ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਕਾਂਗਰਸ ਦੀ ਚੋਣ ਕਮੇਟੀ ਦੇ ਇੰਚਾਰਜ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਸ੍ਰ. ਲਾਲ ਸਿੰਘ ਵੱਲੋਂ ਬੀਬੀ ਗਰਚਾ ਨੂੰ ਸਿਰੋਪਾ ਭੇਂਟ ਕਰਕੇ ਪਾਰਟੀ ਵਿਚ ਮੁੜ ਬਹਾਲੀ ਕੀਤੀ ਗਈ।ਬੀਬੀ ਗਰਚਾ ਨੇ ਪਾਰਟੀ ਵਿਚ ਆਪਣੀ ਮੁੜ ਬਹਾਲੀ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰਸਿੰਘ, ਸ੍ਰੀਮਤੀ ਆਸ਼ਾ ਕੁਮਾਰੀ ਜਨਰਲ ਸੈਕਟਰੀ ਇੰਚਾਰਜ, ਪੰਜਾਬ ਕਾਂਗਰਸ ਕਮੇਟੀ ਦੇਪ੍ਰਧਾਨ ਸ੍ਰੀ ਸੁਨੀਲ ਜਾਖੜ, ਚੋਣ ਕਮੇਟੀ ਇੰਚਾਰਜ ਸ੍ਰ. ਲਾਲ ਸਿੰਘ ਅਤੇ ਸ੍ਰੀ ਮੁਨੀਸ਼ਤਿਵਾੜੀ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਹਲਕਾ ਖਰੜ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕਰਾਂਗੇ।ਦੱਸਣਯੋਗ ਹੈ ਕਿ ਬੀਬੀ ਗਰਚਾ ਨੇ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਨੀਸ਼ ਤਿਵਾੜੀ ਦੀ ਚੋਣ ਪ੍ਰਚਾਰ ਮੁਹਿੰਮ ਵਿਚ ਪੂਰਾ ਯੋਗਦਾਨ ਪਾਇਆ ਅਤੇ ਹਲਕਾ ਖਰੜ ਵਿਚ ਸ੍ਰੀ ਤਿਵਾੜੀ ਦੀ ਮੁਹਿੰਮ ਨੂੰ ਸ਼ਿਖਰਾਂ ’ਤੇ ਪਹੁੰਚਾਉਣ ਵਿਚ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ। ਪਾਰਟੀ ਵੱਲੋਂ ਉਨ੍ਹਾਂ ਦੀ ਮਿਹਨਤ ਨੂੰ ਦੇਖਦਿਆਂ ਮੁੜ ਬਹਾਲੀ ਕੀਤੀ ਗਈ।ਇਸ ਮੌਕੇ ਸ੍ਰ. ਕੁਲਜੀਤ ਸਿੰਘ ਬੇਦੀ, ਸ੍ਰੀ ਮਨਜੀਤ ਕੰਬੋਜ਼, ਪ੍ਰਮੋਦ ਜੋਸ਼ੀ, ਰਵਿੰਦਰਸਿੰਘ ਰਵੀ ਪੈਂਤਪੁਰ, ਹਰਜੀਤ ਸਿੰਘ ਗੰਜਾ, ਅਮਿਤ ਗੌਤਮ, ਵਿਪਨ ਕੁਮਾਰ ਸਾਬਕਾ ਕੌਂਸਲਰ,ਰਾਜੇਸ਼ ਰਾਠੌਰ, ਅਸ਼ੋਕ ਕੋਹਲੀ, ਪੀਟਰ ਮਸੀਹ, ਸਤਬੀਰ ਸਿੰਘ, ਬਲਬੀਰ ਸਿੰਘ ਚੰਦੋਂ, ਗੁਰਿੰਦਰਸਿੰਘ ਮੁੰਧੋਂ ਸੰਗਤੀਆਂ ਸਮੇਤ ਸਮਰਥਕ ਹਾਜ਼ਰ ਸਨ

About Author

Leave a Reply

Your email address will not be published. Required fields are marked *

You may have missed