ਜਹਾਜ਼ ਨੂੰ ਆਟੋ ਪਾਇਲਟ ਮੋਡ ‘ਤੇ ਪਾ ਕੇ ਬੁੱਢੇ ਨੇ ਅੱਲ੍ਹੜ ਕੁੜੀ ਨਾਲ ਬਣਾਏ ਸਰੀਰਕ ਸਬੰਧ

ਵਾਸ਼ਿੰਗਟਨ: ਆਪਣੀ ਹਵਸ ਮਿਟਾਉਣ ਲਈ ਬੰਦਾ ਕਈ ਵਾਰ ਕਾਫੀ ਨੀਚ ਹਰਕਤ ਕਰ ਦਿੰਦਾ ਹੈ, ਪਰ ਜ਼ਿੰਦਗੀ ਨੂੰ ਖ਼ਤਰੇ ਵਿੱਚ ਨਹੀਂ ਪਾਉਂਦਾ। ਅਮਰੀਕਾ ਵਿੱਚ ਅਜਿਹਾ ਮਾਮਲਾ ਹੈ, ਜਿੱਥੇ ਰੱਬ ਨੂੰ ਧਿਆਉਣ ਦੀ ਉਮਰੇ ਵਿਅਕਤੀ ਨੇ ਨਾ ਸਿਰਫ ਆਪਣੀ ਪੋਤੀਆਂ ਦੀ ਉਮਰ ਦੀ ਕੁੜੀ ਨਾਲ ਸਰੀਰਕ ਸਬੰਧ ਬਣਾਏ, ਪਰ ਕਈਆਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਵੀ ਪਾ ਦਿੱਤਾ।
ਅਮਰੀਕਾ ਦੇ 53 ਸਾਲਾ ਅਰਬਪਤੀ ਤੇ ਤਿੰਨ ਬੱਚਿਆਂ ਦੇ ਪਿਤਾ ਸਟੀਫਨ ਬ੍ਰੈਡਲੀ ਮੇਲ ਨੇ 15 ਸਾਲ ਦੀ ਕੁੜੀ ਨਾਲ ਆਪਣੇ ਨਿੱਜੀ ਜਹਾਜ਼ ਵਿੱਚ ਉਸ ਸਮੇਂ ਸਰੀਰਕ ਸਬੰਧ ਬਣਾਏ, ਜਦ ਉਹ ਹਵਾ ਵਿੱਚ ਸਨ। ਇਸ ਦੌਰਾਨ ਜਹਾਜ਼ ਆਟੋ ਪਾਇਲਟ ਦੇ ਸਹਾਰੇ ਉੱਡ ਰਿਹਾ ਸੀ। ਇਹ ਕੰਮ ਉਸ ਨੇ ਇੱਕ ਵਾਰ ਨਹੀਂ ਬਲਕਿ ਦੋ ਵਾਰ ਕੀਤਾ ਤੇ ਕੁੜੀ ਨੂੰ ਗਰਭ ਨਿਰੋਧਕ ਗੋਲ਼ੀਆਂ ਖਾਣ ਲਈ ਮਜਬੂਰ ਵੀ ਕੀਤਾ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਬ੍ਰੋਕਰਸ ਫਰਮ ਦੇ ਮਾਲਕ ਸਟੀਫਨ ਨੇ ਕਈ ਸਾਲ ਪਹਿਲਾਂ ਲਾਈਫਲਾਈਨ ਨਾਂ ਤੋਂ ਚੈਰਿਟੀ ਦੀ ਸ਼ੁਰੂਆਤ ਕੀਤੀ ਸੀ। ਇਸ ਰਾਹੀਂ ਉਹ ਬੱਚਿਆਂ ਨੂੰ ਇਲਾਜ ਲਈ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਹੁੰਚਾਉਂਦਾ ਸੀ। ਇਸੇ ਦੌਰਾਨ ਉਸ ਦੇ ਸੰਪਰਕ ਵਿੱਚ ਔਰਤ ਆਈ। ਉਸ ਨੇ ਆਪਣੀ ਧੀ ਨੂੰ ਜਹਾਜ਼ ਉਡਾਉਣਾ ਸਿਖਾਉਣ ਲਈ ਅਪੀਲ ਕੀਤੀ।
ਸਟੀਫਨ ਨੇ ਹਾਂ ਕਰ ਲਈ ਤੇ ਸਾਲ 2017 ਵਿੱਚ ਉਸ ਨੇ ਕੁੜੀ ਨੂੰ ਜਹਾਜ਼ ਉਡਾਉਣਾ ਸਿਖਾਇਆ। ਉਸ ਨੇ ਕੁੜੀ ਨਾਲ ਇਹ ਵੀ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਪਾਇਲਟ ਦਾ ਲਾਈਸੰਸ ਵੀ ਦਵਾ ਦੇਵੇਗਾ ਪਰ ਪਾਇਲਟ ਦੀ ਸਿਖਲਾਈ ਦੌਰਾਨ ਉਸ ਨੇ ਕੁੜੀ ਨਾਲ ਸਬੰਧ ਕਾਇਮ ਕਰ ਲਏ।
ਅਮੀਰਜ਼ਾਦੇ ਸਟੀਫਨ ਨੂੰ ਅਦਾਲਤ ਨੇ ਦਸੰਬਰ 2017 ਵਿੱਚ ਦੋਸ਼ੀ ਠਹਿਰਾ ਦਿੱਤਾ ਸੀ ਤੇ ਹੁਣ ਉਸ ਨੂੰ ਸਜ਼ਾ ਦਾ ਐਲਾਨ ਹੋਣਾ ਹੈ। ਸਟੀਫਨ ਨੂੰ 16 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਸਰੀਰਕ ਸਬੰਧ ਕਾਇਮ ਕਰਨ ਅਤੇ ਚਾਈਲਡ ਪੋਰਨੋਗ੍ਰਾਫੀ ਵਿੱਚ ਗਲਤਾਨ ਹੋਣ ਦਾ ਦੋਸ਼ੀ ਪਾਇਆ ਗਿਆ ਹੈ। ਇਸ ਜੁਰਮ ਦੇ ਬਦਲੇ ਸਟੀਫਨ ਨੂੰ ਪੰਜ ਸਾਲ ਤਕ ਦੀ ਕੈਦ ਹੋ ਸਕਦੀ ਹੈ। ਫਿਲਹਾਲ ਸਟੀਫਨ ਇੱਕ ਮਿਲੀਅਨ ਡਾਲਰ ਦੇ ਮੁਚੱਲਕੇ ‘ਤੇ ਰਿਹਾਅ ਹੈ।