ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਦੂਜੇ ਨੰਬਰ ‘ਤੇ

0

ਵਾਸ਼ਿੰਗਟਨਅਮਰੀਕਾ ‘ਚ ਅਗਲੇ ਸਾਲ ਚੋਣਾਂ ਹੋਣੀਆਂ ਹਨ। ਚੋਣਾਂ ‘ਚ ਹਿੱਸਾ ਲੈਣ ਲਈ ਅਮਰੀਕਾ ‘ਚ ਗ੍ਰੀਨ ਕਾਰਡ ਹਾਸਲ ਕਰਨ ਵਾਲਿਆਂ ‘ਚ ਰੇਸ ਲੱਗੀ ਹੋਈ ਹੈ। ਸਾਲ2018 ਸ਼ੁਰੂਆਤੀ ਤਿੰਨ ਤਿਮਾਹੀਆਂ ‘ਚ ਹੁਣ ਤੱਕ ਕੁੱਲ 5.44 ਲੱਖ ਵਿਦੇਸ਼ੀ ਲੋਕਾਂ ਨੂੰ ਅਮਰੀਕਾ ਦੀ ਨਾਗਰਿਕਤਾ ਦਿੱਤੀ ਜਾ ਚੁੱਕੀ ਹੈ। ਇਹ ਪਿਛਲੇ ਸਾਲ ‘ਚ ਇਸ ਦੌਰਾਨ ਦਿੱਤੀ ਨਾਗਰਿਕਤਾ ਦੀ ਗਿਣਤੀ ਤੋਂ 15% ਜ਼ਿਆਦਾ ਹੈ।ਇਸ ਤੋਂ ਪਹਿਲਾਂ 2017 ‘ਚ 7.07 ਲੱਖ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਗਈ ਸੀ ਜੋ 2016 ਮੁਤਾਬਕ ਫੀਸਦ ਘੱਟ ਸੀ। ਇਸ ਸਬੰਧੀ ਇੱਕ ਡੇਟਾ ਹਾਲ ਹੀ ‘ਚ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਨੇ ਜਾਰੀ ਕੀਤਾ ਹੈ।
ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਦੀ ਲਿਸਟ ‘ਚ ਸਭ ਤੋਂ ਉੱਤੇ ਮੈਕਸੀਕੋ ਹੈ। 2018 ਦੀ ਤਿਮਾਹੀ ‘ਚ ਇੱਥੋਂ ਦੇ 95,107 ਲੋਕਾਂ ਨੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ। ਇਸ ਲਿਸਟ ‘ਚ ਭਾਰਤ ਦੂਜੇ ਨੰਬਰ ‘ਤੇ ਹੈ ਜਿੱਥੋਂ ਦੇ 37,431 ਲੋਕਾਂ ਨੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ। ਇਸ ਤੋਂ ਬਾਅਦ ਚੀਨ ਦਾ ਨੰਬਰ ਆਉਂਦਾ ਹੈ।
ਅਮਰੀਕਾ ‘ਚ ਜਿਸ ਵਿਅਕਤੀ ਕੋਲ ਗ੍ਰੀਨ ਕਾਰਡ ਹੁੰਦਾ ਹੈਉਹ ਯੂਐਸ ਨਾਗਰਿਕ ਹੋ ਸਕਦਾ ਹੈ। ਅਮਰੀਕੀ ਨਾਗਰਿਕਤਾ ਹਾਸਲ ਕਰਨ ਲਈ ਗ੍ਰੀਨ ਕਾਰਡ ਹੋਲਡਰਸ ਨੂੰ ਘੱਟੋਘੱਟ ਪੰਜ ਸਾਲ ਅਮਰੀਕਾ ‘ਚ ਰਹਿਣਾ ਪਵੇਗਾ। ਇਸ ਤੋਂ ਬਾਅਦ ਉਹ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹਨ।

About Author

Leave a Reply

Your email address will not be published. Required fields are marked *

You may have missed