ਪੰਜਾਬ ਰਾਜ ਗਤਕਾ ਮੁਕਾਬਲਿਆਂ ਲਈ ਟਰਾਇਲ 26 ਮਈ ਨੂੰ ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਜਗਦੀਸ਼ ਸਿੰਘ ਖਾਲਸਾ
ਕੁਰਾਲੀ: ਪੰਜਾਬ ਗਤਕਾ ਐੱਸ ਵੱਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਜਾਬ ਰਾਜ ਪੱਧਰੀ ਗਤਕਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਸ ਸੰਬੰਧੀ ਮੋਹਾਲੀ ਜਿਲ੍ਹੇ ਦੇ ਟਰਾਇਲ ਮਿਤੀ 26 ਮਈ ਨੂੰ ਕੁਰਾਲੀ ਵਿਖੇ ਲਏ ਜਾਣਗੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਜਗਦੀਸ਼ ਸਿੰਘ ਖਾਲਸਾ ਕੋਆਰਡੀਨੇਟਰ ਪੰਜਾਬ ਗਤਕਾ ਐੱਸ ਵੱਲੋ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ।ਓਹਨਾ ਕਿਹਾ ਕਿ ਪੰਜਾਬ ਗਤਕਾ ਐੱਸ ਵੱਲੋ ਇਸ ਸਾਲ ਪੰਜਵੀ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਜੋ ਕੇ ਮਿਤੀ 8 ਅਤੇ 9 ਜੂਨ ਨੂੰ ਬਠਿੰਡਾ ਵਿਖੇ ਕਰਵਾਈ ਜਾ ਰਹੀ ਹੈ ਜਿਨ੍ਹਾਂ ਵਿਚ ਪੂਰੇ ਪੰਜਾਬ ਭਰ ਤੌ ਗਤਕੇ ਦੇ ਖਿਡਾਰੀ ਆਪਣੇ ਆਪਣੇ ਜਿਲ੍ਹੇ ਨੂੰ ਪਹਿਲੀ ਪੁਜੀਸ਼ਨ ਦਿਵਾਉਣ ਲਈ ਪੂਰਾ ਸਾਲ ਮੇਹਨਤ ਕਰਦੇ ਹਨ ਇਸੇ ਤਰਾਂ ਮੋਹਾਲੀ ਜਿਲ੍ਹੇ ਦੇ ਖਿਡਾਰੀਆਂ ਦੀ ਚੋਣ ਕੀਤੀ ਜਾਏਗੀ ਜੋ ਪੰਜਾਬ ਪੱਧਰੀ ਮੁਕਾਬਲਿਆਂ ਵਿੱਚ ਮੋਹਾਲੀ ਵੱਲੋ ਸ਼ਮੂਲੀਅਤ ਜੋ ਪੰਜਾਬ ਪੱਧਰੀ ਮੁਕਾਬਲਿਆਂ

ਵਿੱਚ ਮੋਹਾਲੀ ਵੱਲੋ ਸ਼ਮੂਲੀਅਤ ਕਰਨਗੇ। ਇਹਨਾ ਖਿਡਾਰੀਆਂ ਦੀ ਚੋਣ ਪੰਜਾਬ ਗਤਕਾ ਐੱਸ ਦੇ ਰੈਫਰੀ ਹਰਮਨਜੋਤ ਸਿੰਘ ਜੰਡਪੁਰ,ਰਘੁਬੀਰ ਸਿੰਘ ਕੁਰਾਲੀ,ਪਰਵਿੰਦਰ ਕੌਰ ਕੁਰਾਲੀ,ਰਾਜਵੀਰ ਸਿੰਘ ਦੁਵਾਰਾ ਕੀਤੀ ਜਾਏਗੀ । ਓਹਨਾ ਕਿਹਾ ਕਿ ਜੋ ਵੀ ਖਿਡਾਰੀ ਟਰਾਇਲ ਦੇਣਾ ਚਾਹੁੰਦੇ ਹਨ ਉਹ ਠੀਕ 5 ਵਜੇ ਕੁਰਾਲੀ ਗਰਾਊਂਡ ਵਿਚ ਪਹੁੰਚ ਜਾਣ ਅਤੇ ਆਪਣੇ ਨਾਲ ਅਧਾਰ ਕਾਰਡ, ਜਨਮ ਮਿਤੀ ਦਾ ਪਰੂਫ਼ ਆਦਿ ਲੈਕੇ ਆਉਣ ਜਾ ਜਿਲ੍ਹਾ ਕੋਚ ਹਰਮਨਜੋਤ ਸਿੰਘ ਨਾਲ ਸੰਪਰਕ ਕਰਨ।