ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਮੁਫਤ ਡੈਂਟਲ ਚੈਕਅੱਪ ਕੈਂਪ ਦਾ ਆਯੋਜਨ

ਰਘੁਬੀਰ ਸਿੰਘ ਕੁਰਾਲੀ : ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ (ਆਰਬੀਡੀਸੀਐਚ) ਵੱਲੋਂ ਪਿੰਡ ਸਹੌੜਾਂ ਦੇ ਆਂਗਨਵਾੜੀ ਸੈਂਟਰ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ (ਕੁਰਾਲੀ), ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ (ਸਿੰਘਪੁਰਾ), ਅਤੇ ਸ਼੍ਰੀ ਗੁਰੂ ਨਾਨਕ ਮਾਡਲ ਸਕੂਲ (ਮਾਜਰੀ) ਵਿਖੇ ਇੱਕ ਮੁਫਤ ਡੈਂਟਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ।
ਇਹ ਚੈਕਅੱਪ ਕੈਂਪ ਮੁੱਖ ਰੂਪ ਵਿੱਚ ਦੰਦਾਂ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਾਇਆ ਗਿਆ।
ਇਸ ਕੈਂਪ ਦਾ ਆਯੋਜਨ ਪਬਲਿਕ ਹੈਲਥ ਡੈਂਟਿਸਟਰੀ ਵਿਭਾਗ ਦੇ ਡਾਕਟਰ ਵਰੁਣ ਸੂਰੀ ਦੀ ਅਗਵਾਈ ਵਿੱਚ ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਮੋਹਾਲੀ ਦੀ ਇੱਕ ਟੀਮ ਦੁਆਰਾ ਕੀਤਾ ਗਿਆ।
ਕੈਂਪ ਦੌਰਾਨ ਦੰਦਾਂ ਦੇ ਰੈਗੂਲਰ ਚੈਕਅੱਪ ਕਰਵਾਉਣ ਦੀ ਸਲਾਹ ਦਿੱਤੀ ਅਤੇ ਮੂੰਹ ਦੇ ਨਾਲ ਨਾਲ ਸਾਹ ਲੈਣ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਵੀ ਕੁਝ ਉਪਯੋਗੀ ਗੱਲਾਂ ਸਾਂਝੀਆਂ ਕੀਤੀਆਂ।

ਡਾਕਟਰਾਂ ਨੇ ਦੰਦਾਂ ਦੀ ਸਫ਼ਾਈ ਅਤੇ ਇਸ ਦੇ ਫਾਇਦਿਆਂ ਸਬੰਧੀ ਸਭ ਨੂੰ ਜਾਣੂ ਕਰਵਾਇਆ ਤੇ ਰੋਜ਼ਾਨਾਂ ਬੁਰਸ਼ ਅਤੇ ਫਲਾਸ ਕਰਨ ਦੀ ਸਲਾਹ ਦਿੱਤੀ। ਇਸ ਚੈਕਅੱਪ ਕੈਂਪ ਵਿਚ ਬੱਚਿਆਂ ਨੂੰ ਮੂੰਹ ਨਾਲ ਸਬੰਧਿਤ ਮੁਸ਼ਕਿਲਾਂ ਅਤੇ ਬਿਮਾਰੀਆਂ ਤੋਂ ਬਚਣ ਦੇ ਉਪਾਅ ਬਾਰੇ ਵੀ ਦੱਸਿਆ।
ਇਸ ਕੈਂਪ ਦੌਰਾਨ ਡੈਂਟਲ ਡਾਕਟਰਾਂ ਨੇ ਪਿੰਡ ਦੇ ਲੋਕਾਂ ਅਤੇ ਵਿਦਿਆਰਥੀਆਂ ਦੀ ਜਾਂਚ ਕੀਤੀ ।ਇਸ ਦੌਰਾਨ ਦੰਦਾਂ ਦੇ ਚੈਕਅੱਪ ਤੋਂ ਇਲਾਵਾ ਦੰਦਾਂ ਨੂੰ ਬੁਰਸ਼ ਕਰਨ ਵਾਲਾ ਡੈਮੋ ਅਤੇ ਓਰਲ ਹੈਲਥ ਜਾਂਚ ਬਾਰੇ ਵੀ ਪਿੰਡ ਦੇ ਲੋਕਾਂ ਜਾਣਕਾਰ ਕਰਵਾਇਆ ਗਿਆ।